ਵਿਧਾਇਕ ਰਾਜਕੁਮਾਰ ਨੇ ਵੇਰਕਾ ਨੇ ਕੋਰੋਨਾ ਪੀੜਤ ਪਰਿਵਾਰਾਂ ਨੂੰ ਵੰਡਿਆ ਰਾਸ਼ਨ - ਕੋਰੋਨਾ ਪੀੜਤਾਂ ਲੋਕਾਂ ਨੂੰ ਰਾਸ਼ਨ
🎬 Watch Now: Feature Video
ਅੰਮ੍ਰਿਤਸਰ: ਦਿੱਲੀ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ 72 ਲੱਖ ਲੋਕਾਂ ਨੂੰ ਫ੍ਰੀ ਰਾਸ਼ਨ ਦੇਣ ’ਤੇ ਹੁਣ ਪੰਜਾਬ ਸਰਕਾਰ ਦੇ ਕੈਬਨਿਟ ਰੈਂਕ ਦੇ ਮੰਤਰੀ ਵੀ ਆਪਣੀ ਨਿੱਜੀ ਕਮਾਈ ਵਿੱਚੋਂ ਕੋਰੋਨਾ ਪੀੜਤਾਂ ਲੋਕਾਂ ਨੂੰ ਰਾਸ਼ਨ ਤੇ ਮਾਲੀ ਸਹਾਇਤਾ ਦੇ ਰਹੇ ਹਨ। ਇਸ ਮੌਕੇ ਵਿਧਾਇਕ ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਹਰੇਕ ਰਾਜਨੀਤੀਕ ਪਾਰਟੀ ਦੇ ਨੇਤਾ ਨੂੰ ਚਾਹੀਦਾ ਹੈ ਉਹ ਹਸਪਤਾਲਾਂ ਦੇ ਬਾਹਰ ਜਾ ਕੇ ਆਪਣੇ ਟੈਂਟ ਲਗਾਉਣ ਅਤੇ ਉੱਥੇ ਕੋਈ ਵੀ ਕੋਰੋਨਾ ਪੀੜਤ ਜਾਂ ਕੋਈ ਵੀ ਮਰੀਜ਼ ਆਉਂਦਾ ਅਤੇ ਉਹਦੀ ਪਰਚੀ ਫੜ ਕੇ ਉਸ ਦੀ ਦਵਾਈ ਲਿਆਉਣ ਵਿੱਚ ਜਾਂ ਟੈਸਟ ਕਰਾਉਣ ਵਿੱਚ ਮਦਦ ਕਰਨ। ਤਾਂ ਜੋ ਲੀਡਰ ਵੀ ਲੋਕਾਂ ਦੇ ਦੁੱਖ ਵਿੱਚ ਸਾਥੀ ਬਣ ਸਕਣ। ਦੱਸ ਦਈਏ ਕਿ ਵਿਧਾਇਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੋਰੋਨਾ ਪੀੜਤਾ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਅਤੇ 2500 ਮਾਲੀ ਸਹਾਇਤਾ ਦਿੱਤੀ ਹੈ।