ਮੈਡੀਕਲ ਕਾਲਜਾਂ ਨੇ 9 ਲੱਖ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਕੀਤੇ: ਓ.ਪੀ ਸੋਨੀ - 9 ਲੱਖ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ
🎬 Watch Now: Feature Video
ਅੰਮ੍ਰਿਤਸਰ: ਡਾਕਟਰੀ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਵਿਡ ਮਾਮਲਿਆਂ ਦੀ ਵੱਧ ਰਹੀ ਗਿਣਤੀ ਨਾਲ ਨਜਿੱਠਣ ਲਈ ਟੈਸਟਾਂ ਦੀ ਗਿਣਤੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ ਵਿਚ 4000 ਦੇ ਕਰੀਬ ਕੋਰੋਨਾ ਮਰੀਜਾਂ ਦੀ ਸ਼ਨਾਖਤ ਹੋ ਚੁੱਕੀ ਹੈ ਅਤੇ 158 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ, ਜੋ ਕਿ ਬਹੁਤ ਵੱਡਾ ਅੰਕੜਾ ਹੈ। ਮੈਡੀਕਲ ਕਾਲਜਾਂ ਦੇ ਨਾਲ-ਨਾਲ ਪੰਜਾਬ ਵਿਚ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ 4 ਲੈਬਾਰਟਰੀਆਂ ਦੇ ਕੰਮ ਕਰਨਾ ਸ਼ੁਰੂ ਕਰਨ ਨਾਲ ਰੋਜ਼ਾਨਾ ਟੈਸਟ ਸਮਰੱਥਾ 20 ਹਜ਼ਾਰ ਹੋ ਚੁੱਕੀ ਹੈ, ਪਰ ਇੰਨੇ ਲੋਕ ਟੈਸਟ ਵਾਸਤੇ ਨਹੀਂ ਆ ਰਹੇ। ਉਨ੍ਹਾਂ ਅਗਲੇ ਦੋ ਹਫ਼ਤਿਆਂ ਦੀ ਸੰਭਾਵਨਾ ਬਾਰੇ ਬੋਲਦਿਆਂ ਕਿਹਾ ਕਿ ਸਮੇਂ ਸਿਰ ਜਾਂਚ, ਇਕਾਂਤਵਾਸ ਅਤੇ ਇਲਾਜ ਕਰਨ ਲਈ ਸੰਪਰਕਾਂ ਦਾ ਪਤਾ ਲਗਾਉਣ ਵਿੱਚ ਤੇਜ਼ੀ ਲਿਆਉਣ ਦੀ ਬਹੁਤ ਲੋੜ ਹੈ।