ਨਗਰ ਕੌਂਸਲ ਚੋਣਾਂ: ਫ਼ਤਹਿਗੜ੍ਹ ਸਾਹਿਬ 'ਚ ਚੋਣਾਂ ਲਈ ਪੋਲਿੰਗ ਬੂਥਾਂ 'ਤੇ ਰਵਾਨਾ ਹੋਇਆ ਡਿਊਟੀ ਅਮਲਾ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: 14 ਫ਼ਰਵਰੀ ਨੂੰ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਡਿਊਟੀ ਅਮਲਾ ਵੋਟਿੰਗ ਸਮੱਗਰੀ ਲੈ ਕੇ ਪੋਲਿੰਗ ਬੂਥਾਂ ਲਈ ਰਵਾਨਾ ਹੋਇਆ। ਜ਼ਿਲ੍ਹੇ 'ਚ ਪੈਂਦੀਆਂ 04 ਨਗਰ ਕੌਸਲਾਂ ਤੇ 01 ਨਗਰ ਪੰਚਾਇਤ ਦੀਆਂ ਚੋਣਾਂ ਹੋਣਗੀਆਂ। ਜਿਨ੍ਹਾਂ ਤਹਿਤ ਬਸੀ ਪਠਾਣਾਂ, ਮੰਡੀ ਗੋਬਿੰਦਗੜ੍ਹ, ਸਰਹਿੰਦ, ਖਮਾਣੋਂ ਦੇ 76 ਵਾਰਡਾਂ ਸਣੇ ਅਮਲੋਹ ਦੇ 01 ਵਾਰਡ 'ਚ ਉਪ ਚੋਣ ਹੋਵੇਗੀ। ਇਸ ਦੇ ਕੁੱਲ 136 ਪੋਲਿੰਗ ਬੂਥ ਹਨ, ਜਿਨ੍ਹਾਂ ਚੋਂ 48 ਸੰਵੇਦਨਸ਼ੀਲ ਤੇ 12 ਅਤਿ ਸੰਵੇਦਨਸ਼ੀਲ ਹਨ। ਸਰਹਿੰਦ ਫਤਹਿਗੜ੍ਹ ਸਾਹਿਬ ਦੇ 02 ਵਾਰਡਾਂ ਤੇ ਮੰਡੀ ਗੋਬਿੰਦਗੜ੍ਹ ਦੇ 02 ਵਾਰਡਾਂ ਤੋਂ ਉਮੀਦਵਾਰ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਜ਼ਿਲ੍ਹੇ 'ਚ 27,910 ਪੁਰਸ਼ ਤੇ 25101 ਔਰਤਾਂ ਤੇ 01 ਤੀਜਾ ਲਿੰਗ ਵੋਟਰ ਸਣੇ ਕੁੱਲ 53,012 ਵੋਟਰ ਸ਼ਾਮਿਲ ਹਨ। ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਲਈ ਰਿਟਰਨਿੰਗ ਅਫਸਰ ਉਪ ਮੰਡਲ ਮੈਜਿਸਟਰੇਟ ਫ਼ਤਹਿਗੜ੍ਹ ਤੇ ਤਹਿਸੀਲਦਾਰ ਫਤਹਿਗੜ੍ਹ ਨੂੰ ਸਹਾਇਕ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ।