ਪਟਾਕਿਆਂ ਲਈ ਮਾਰਕੀਟ ਵੱਖ ਤੋਂ ਤਿਆਰ - ਮਾਰਕੀਟ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13448742-711-13448742-1635132452663.jpg)
ਜਲੰਧਰ: ਪ੍ਰਸ਼ਾਸਨ ਦੀ ਸਖ਼ਤੀ ਅਤੇ ਕੋਰੋਨਾ (Corona) ਦੀ ਮਾਰ ਨੇ ਪਟਾਕਾ ਕਾਰੋਬਾਰੀਆਂ ਵਿੱਚ ਪਟਾਕਾ ਵੇਚਣ ਦਾ ਕਰੇਜ਼ ਹੁਣ ਕਾਫ਼ੀ ਘੱਟ ਕਰ ਦਿੱਤਾ ਹੈ। ਇਸ ਵਾਰ ਕੇਵਲ 94 ਲੋਕਾਂ ਨੇ ਹੀ ਐਪਲੀਕੇਸ਼ਨ ਫਾਰਮ (Application form) ਭਰੇ ਸੀ। ਜਿਸ ਤੋਂ ਬਾਅਦ ਰੈੱਡ ਕਰਾਸ (Red Cross) ਭਵਨ ਵਿਖੇ ਇਸ ਦੇ ਡਰਾਅ ਕੱਢੇ ਗਏ ਅਤੇ 20 ਲੋਕਾਂ ਨੂੰ ਪਟਾਕਾ ਵੇਚਣ ਦੇ ਲਈ ਆਰਜ਼ੀ ਲਾਇਸੈਂਸ (License) ਜਾਰੀ ਕੀਤੇ ਗਏ ਹਨ, ਪਰ ਹਰ ਹੀਲੇ ਵੀ ਕਾਰੋਬਾਰੀ ਪਟਾਖਾ ਨਹੀਂ ਵੇਚ ਸਕਦੇ ਕਿਉਂਕਿ ਉਨ੍ਹਾਂ ਨੇ ਫਾਇਰ ਬ੍ਰਿਗੇਡ (Fire brigade) ਤੋਂ ਐੱਨ.ਓ.ਸੀ (NOC) ਲੈਣੀ ਹੋਵੇਗੀ ਅਤੇ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਇਸ ਦੇ ਨਾਲ ਹੀ ਬਰਲਟਨ ਪਾਰਕ ਵਿੱਚ ਦੁਕਾਨਾਂ ਬਣ ਕੇ ਵੀ ਤਿਆਰ ਹੋ ਚੁੱਕੀਆਂ ਹਨ। ਡਰਾਅ ਕੱਢਣ ਤੋਂ ਬਾਅਦ ਹੁਣ ਕਾਰੋਬਾਰੀ ਸਰਟੀਫਿਕੇਟ (Certificate) ਦਾ ਇੰਤਜ਼ਾਰ ਕਰ ਰਹੇ ਹਨ।