ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇਣ ਦਾ ਮਾਮਲਾ, ਮਨੀਸ਼ ਤਿਵਾੜੀ ਬੋਲੇ ਮੇਰੇ ਕੋਲ ਇਸ ਦਾ ਜਵਾਬ ਨਹੀਂ - ਸਾਂਸਦ ਮਨੀਸ਼ ਤਿਵਾੜੀ
🎬 Watch Now: Feature Video
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦਾ ਦਰਜਾ ਦੇਣ ਤੋਂ ਬਾਅਦ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਪੁੱਜ ਗਿਆ ਹੈ। ਵਕੀਲ ਜਗਮੋਹਨ ਭੱਟੀ ਵੱਲੋਂ ਕਿਹਾ ਗਿਆ ਹੈ ਕਿ ਮੰਤਰੀਆਂ ਦੀ ਗਿਣਤੀ 23 ਹੀ ਹੋ ਗਈ ਹੈ ਜਦਕਿ ਕਾਨੂੰਨ ਮੁਤਾਬਕ 17 ਹੋਣੀ ਚਾਹੀਦੀ ਹੈ। ਇਹ ਸਵਾਲ ਜਦੋਂ ਈਟੀਵੀ ਭਾਰਤ ਵੱਲੋਂ ਰੂਪਨਗਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਸਾਂਸਦ ਮਨੀਸ਼ ਤਿਵਾੜੀ ਤੋਂ ਪੁੱਛਿਆ ਗਿਆ ਤਾਂ ਉਹ ਇਸ ਦਾ ਜਵਾਬ ਦੇਣ ਦੀ ਬਜਾਏ ਟਾਲਮਟੋਲ ਕਰਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੈੱਸ ਕਾਨਫਰੰਸ ਕਿਸੀ ਹੋਰ ਮਾਮਲੇ 'ਤੇ ਹੋ ਰਹੀ ਹੈ ਨਾ ਕਿ ਰਾਜਨੀਤਕ ਮਸਲੇ 'ਤੇ, ਮੈਂ ਇਸ ਦਾ ਜਵਾਬ ਬਾਅਦ ਵਿੱਚ ਦਵਾਂਗਾ।