ਸਾਬਕਾ ਕੇਂਦਰੀ ਰੇਲ ਮੰਤਰੀ ਦੇ ਲੜਕੇ ਮਨੀਸ਼ ਬਾਂਸਲ ਨੇ ਭਰੇ ਨਾਮਜ਼ਦਗੀ ਪੱਤਰ - ਕਾਂਗਰਸ ਪਾਰਟੀ ਵੱਲੋਂ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ
🎬 Watch Now: Feature Video
ਬਰਨਾਲਾ: ਬਰਨਾਲਾ ਹਲਕੇ ਵਿੱਚ ਕਾਫ਼ੀ ਜੱਦੋ ਜ਼ਹਿਦ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਦੇ ਲੜਕੇ ਮਨੀਸ਼ ਬਾਂਸਲ ਨੂੰ ਉਮੀਦਵਾਰ ਬਣਾਇਆ। ਜਿਹਨਾਂ ਵੱਲੋਂ ਬਰਨਾਲਾ ਦੇ ਐਸਡੀਐਮ ਦਫ਼ਤਰ ਪੁੱਜ ਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਸ ਮੌਕੇ ਮਨੀਸ਼ ਬਾਂਸਲ ਨਾਲ ਉਹਨਾਂ ਦੇ ਪਿਤਾ ਪਵਨ ਬਾਂਸਲ ਵੀ ਮੌਜੂਦ ਸਨ। ਕੋਰੋਨਾ ਕਰਕੇ ਚੋਣ ਕਮਿਸ਼ਲ ਵਲੋਂ ਪਾਬੰਦੀਆਂ ਲੱਗਾਉਣ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਵੱਲੋਂ ਸ਼ਹਿਰ ਵਿੱਚ ਰੋਡ ਸ਼ੋਅ ਕੱਢਣ ਤੋਂ ਬਾਅਦ ਨਾਮਜ਼ਦਗੀ ਪੱਤਰ ਭਰੇ ਗਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਉਮੀਦਵਾਰ ਮਨੀਸ਼ ਬਾਂਸਲ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਹੈ। ਬਰਨਾਲਾ ਵਿੱਚ ਇੱਕ ਮਲਟੀਸਪੈਸ਼ਲਿਟੀ ਹਸਪਤਾਲ, ਆਈ ਇੰਡਸਟ੍ਰੀਅਲ ਫ਼ੋਕਲ ਪੁਆਇੰਟ, ਖੇਤੀ ਰਿਸਰਚ ਸੈਂਟਰ ਅਤੇ ਸਪੋਰਟਸ ਕੰਪਲੈਕਸ ਲੈ ਕੇ ਆਉਣਾ ਉਹਨਾਂ ਦਾ ਮੁੱਖ ਏਜੰਡਾ ਰਹੇਗਾ।