ਵਧੀਕ ਥਾਣਾ ਮੁਖੀ ਦਾ ਭਰਾ 20 ਪੇਟੀਆਂ ਸ਼ਰਾਬ ਸਮੇਤ ਕਾਬੂ, ਪਿਤਾ ਹੈ ਪਿੰਡ ਦਾ ਸਰਪੰਚ - ਵਿਅਕਤੀ 20 ਪੇਟੀਆਂ ਸ਼ਰਾਬ ਸਮੇਤ ਕਾਬੂ
🎬 Watch Now: Feature Video
ਹੁਸ਼ਿਆਰਪੁਰ: ਥਾਣਾ ਮਾਹਿਲਪੁਰ ਪੁਲਿਸ ਨੂੰ ਦਿਨ ਸ਼ਨਿਚਰਵਾਰ ਨੂੰ ਇੱਕ ਵਿਅਕਤੀ ਨੂੰ ਤੜਕਸਾਰ 20 ਪੇਟੀਆਂ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਮਿਲੀ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਪੀਬੀ 01 ਬੀ 8476 ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ 20 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ, ਜੋ ਕਿ ਹਰਿਆਣਾ ਮਾਰਕਾ ਦੀਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਦਾ ਨਾਂਅ ਗੁਰਦੀਪ ਸਿੰਘ ਪੁੱਤਰ ਦੇਵਰਾਜ ਹੈ, ਜੋ ਕਿ ਪਿੰਡ ਚਿੱਤੋਂ ਦਾ ਵਾਸੀ ਹੈ। ਕਥਿਤ ਦੋਸ਼ੀ ਦੀ ਪਹਿਚਾਣ ਮਾਹਿਲਪੁਰ ਥਾਣੇ ਵਿੱਚ ਹੀ ਤਾਇਨਾਤ ਵਧੀਕ ਥਾਣਾ ਮੁਖੀ ਗੁਰਜੀਤ ਕੌਰ ਦੇ ਸਕੇ ਭਰਾ ਵੱਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦਾ ਪਿਤਾ ਪਿੰਡ ਦਾ ਸਰਪੰਚ ਵੀ ਹੈ।