ਨਸ਼ਾ ਤਸਕਰਾਂ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ - drug traffickers
🎬 Watch Now: Feature Video
ਪਟਿਆਲਾ: ਸੂਬੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਨਸ਼ੇ ਨੂੰ ਖਤਮ ਕਰਨ ਨੂੰ ਲੈਕੇ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪਟਿਆਲਾ ਦੀ ਕਲਰ ਕਲੋਨੀ ਵਿਖੇ ਪੁਲਿਸ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਵੱਲੋਂ 2 ਨਸ਼ਾ ਤਸਰਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਾਬੂ ਕੀਤੇ ਗਏ ਤਸਕਰਾਂ ਤੋਂ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਪੁਲਿਸ ਵੱਲੋਂ ਆਪਣੇ ਮੁਖਰਬਾਂ ਰਾਹੀਂ ਵੀਡੀਓ ਬਣਵਾਈ ਗਈ ਅਤੇ ਬਾਅਦ ਦੇ ਵਿੱਚ ਰੇਡ ਕਰ ਕਾਰਵਾਈ ਕੀਤੀ ਗਈ। ਦੂਜੇ ਪਾਸੇ ਮਹਿਲਾ ਵੱਲੋਂ ਕਿਹਾ ਗਿਆ ਕਿ ਉਸਦਾ ਦਿਓਰ ਨਸ਼ੇੜੀਆਂ ਨੂੰ ਘਰੇ ਵਾੜ ਕੇ ਨਸ਼ਾ ਕਰਦਾ ਹੈ ਅਤੇ ਅਸ਼ਲੀਲ ਹਰਕਤਾਂ ਕਰਦਾ ਹਨ ਜਿਸ ਕਰਕੇ ਉਸਨੂੰ ਇਨਸਾਫ ਚਾਹੀਦਾ ਹੈ।