ਯੈੱਸ ਬੈਂਕ ਦੀ ਬ੍ਰਾਂਚ ਅੱਗੇ ਲੱਗੀਆਂ ਲੰਬੀਆਂ ਕਤਾਰਾਂ
🎬 Watch Now: Feature Video
ਕੁਰਾਲੀ 'ਚ ਆਰਬੀਆਈ ਦੇ ਫ਼ੁਰਮਾਨਾਂ ਤੋਂ ਬਾਅਦ ਯੈੱਸ ਬੈਂਕ ਦੇ ਬਾਹਰ ਗ੍ਰਾਹਕਾਂ ਦੀਆਂ ਲੰਬੀਆਂ ਕਤਾਰਾਂ ਲਗੀਆਂ ਹੋਈਆਂ ਹਨ। ਇਸ ਦੌਰਾਨ ਯੈੱਸ ਬੈਂਕ ਦੇ ਗ੍ਰਾਹਕਾਂ ਦੇ ਵਿੱਚ ਰੋਸ ਦੇਖਣ ਨੂੰ ਵੀ ਮਿਲਿਆ ਹੈ। ਜਦੋਂ ਇਸ ਸੰਬੰਧ 'ਚ ਯੈੱਸ ਬੈਂਕ ਦੇ ਗ੍ਰਾਹਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਦੋ ਘੰਟੇ ਤੋਂ ਲਾਈਨ ਵਿੱਚ ਲੱਗੇ ਹੋਏ ਹਨ ਤੇ ਉਨ੍ਹਾਂ ਨੂੰ ਬੈਂਕ 'ਚੋਂ ਪੈਸੇ ਕਢਾਉਣ 'ਚ ਤੰਗੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਯੈੱਸ ਬੈਂਕ ਦੇ ਨਾਲ ਆਮ ਜਨਤਾ ਨੂੰ ਬੜੀ ਮੁਸ਼ਕਲ ਆ ਰਹੀ ਹੈ।