ETV Bharat / state

ਬੁੱਢੇ ਨਾਲੇ ਨੂੰ ਬੰਨ ਲਾਉਣ ਦਾ ਮਾਮਲਾ: ਬਹਾਦਰ ਕੇ ਟ੍ਰੀਟਮੈਂਟ ਪਲਾਂਟ ਬੰਦ ਕਰਨ ਦੇ ਭਰੋਸੇ ਤੋਂ ਬਾਅਦ ਬਣੀ ਸਹਿਮਤੀ, ਅਮਿਤੋਜ ਮਾਨ ਨੇ ਕਿਹਾ- ਸਾਡੀ ਪਹਿਲੀ ਜਿੱਤ - DEMONSTRATION OVER OLD CANAL

ਲੁਧਿਆਣਾ ਦੇ ਬੁੱਢੇ ਨਾਲੇ ਨੂੰ ਲੈ ਕੇ ਪਬਲਿਕ ਐਕਸ਼ਨ ਕਮੇਟੀ, ਕਾਲੇ ਪਾਣੀ ਦੇ ਮੋਰਚੇ ਅਤੇ ਸਮਾਜ ਸੇਵੀਆਂ ਦੀ ਆਖਿਰਕਾਰ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਹੈ।

CONSENSUS REACHED OVER OLD DRAIN
ਪ੍ਰਸ਼ਾਸਨ ਅਤੇ ਬੁੱਢੇ ਨਾਲੇ ਨੂੰ ਲੈ ਕੇ ਬਣੀ ਸਹਿਮਤੀ (ETV Bharat (ਲੁਧਿਆਣਾ,ਪੱਤਰਕਾਰ))
author img

By ETV Bharat Punjabi Team

Published : Dec 3, 2024, 10:58 PM IST

ਲੁਧਿਆਣਾ: ਲੁਧਿਆਣਾ ਦੇ ਬੁੱਢੇ ਨਾਲੇ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਸ਼ੁਰੂ ਹੋਇਆ ਪਬਲਿਕ ਐਕਸ਼ਨ ਕਮੇਟੀ, ਕਾਲੇ ਪਾਣੀ ਦੇ ਮੋਰਚੇ ਅਤੇ ਸਮਾਜ ਸੇਵੀਆਂ ਦੇ ਵੱਡੇ ਇਕੱਠ ਦੀ ਆਖਿਰਕਾਰ ਪ੍ਰਸ਼ਾਸਨ ਦੇ ਨਾਲ ਬਹਾਦਰ ਕੇ ਟਰੀਟਮੈਂਟ ਪਲਾਂਟ ਨੂੰ ਬੰਦ ਕਰਨ ਦੇ ਭਰੋਸੇ ਨਾਲ ਸਹਿਮਤੀ ਬਣ ਗਈ। ਵੇਰਕਾ ਮਿਲਕ ਪਲਾਂਟ ਅੱਗੇ ਧਰਨਾਕਾਰੀਆਂ ਵੱਲੋਂ ਇਕੱਠੇ ਹੋਣਾ ਸੀ। ਉਸ ਤੋਂ ਬਾਅਦ ਅੱਗੇ ਕੂਚ ਕਰਨਾ ਸੀ ਪਰ ਪੁਲਿਸ ਨੇ ਸਵੇਰੇ ਹੀ ਪਹੁੰਚਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਦੁਪਹਿਰ 12 ਵਜੇ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਆਖਿਰਕਾਰ ਜਦੋਂ ਇਕੱਠ ਜਿਆਦਾ ਹੋ ਗਿਆ ਤਾਂ ਪੁਲਿਸ ਨੇ ਹਿਰਾਸਤ 'ਚ ਲੈਣਾ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਇਕੱਠ ਵੱਲੋਂ ਵੇਰਕਾ ਮਿਲਕ ਪਲਾਂਟ ਅੱਗੇ ਲਗਾਏ ਬੈਰੀਕੇਟ ਤੋੜ ਕੇ ਅੱਗੇ ਵਧਣਾ ਸ਼ੁਰੂ ਕੀਤਾ ਪੀਏਯੂ ਗੇਟ 1 ਦੇ ਕੋਲ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਕਾਫੀ ਸਮੇਂ ਤੱਕ ਪ੍ਰਦਰਸ਼ਨ ਚੱਲਦਾ ਰਿਹਾ ਤੇ ਆਖਿਰਕਾਰ ਧਰਨਾਕਾਰੀਆਂ ਅਤੇ ਪੁਲਿਸ ਦੀ ਸਹਿਮਤੀ ਬਣੀ।

ਪ੍ਰਸ਼ਾਸਨ ਅਤੇ ਬੁੱਢੇ ਨਾਲੇ ਨੂੰ ਲੈ ਕੇ ਬਣੀ ਸਹਿਮਤੀ (ETV Bharat (ਲੁਧਿਆਣਾ,ਪੱਤਰਕਾਰ))

ਪ੍ਰਸ਼ਾਸਨ ਨੇ ਮੰਨੀਆਂ ਗੱਲਾਂ

ਅਮਿਤੋਜਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਧਰਨਾ ਖਤਮ ਕਰ ਦਿੱਤਾ ਹੈ ਕਿਉਂਕਿ ਪ੍ਰਸ਼ਾਸਨ ਨੇ ਸਾਡੀ ਗੱਲ ਮੰਨ ਲਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਮੁੱਖ ਮੰਗਾਂ ਡਾਈਗ ਯੂਨਿਟ ਦਾ ਪਾਣੀ ਟਰੀਟ ਕਰਕੇ ਬੁੱਢੇ ਨਾਲੇ ਦੇ ਵਿੱਚ ਆਉਣ ਵਾਲੇ ਤਿੰਨ ਟ੍ਰੀਟਮੈਂਟ ਪਲਾਂਟ ਬੰਦ ਕਰਨ ਸਬੰਧੀ ਸੀ, ਜਿਸ ਸਬੰਧੀ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਹਾਦਰ ਕੇ ਰੋਡ ਵਾਲਾ 15 ਐਮਐਲਡੀ ਦਾ ਟ੍ਰੀਟਮੈਂਟ ਪਲਾਂਟ ਬੰਦ ਕਰਨ ਦਾ ਭਰੋਸਾ ਦੇ ਦਿੱਤਾ ਹੈ ਅਤੇ ਦੋ ਟ੍ਰੀਟਮੈਂਟ ਪਲਾਂਟ ਜੋ ਕਿ ਤਾਜਪੁਰ ਅਤੇ ਫੋਕਲ ਪੁਆਇੰਟ ਦੇ ਵਿੱਚ ਸਥਿਤ ਹਨ। ਉਨ੍ਹਾਂ ਨੂੰ ਲੈ ਕੇ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਐਨਜੀਟੀ ਦੇ ਕੋਲ ਉਹ ਮਾਮਲਾ ਵਿਚਾਰ ਅਧੀਨ ਹੈ ਪਰ ਅਸੀਂ ਇਹ ਸਾਫ ਕਰ ਦਿੱਤਾ ਹੈ ਕਿ ਐਨਜੀਟੀ ਦੇ ਕੋਲੋਂ ਜਾਂ ਫਿਰ ਕਿਸੇ ਵੀ ਅਥੋਰਟੀ ਕੋਲੋਂ ਉਨ੍ਹਾਂ ਵੱਲੋਂ ਸਟੇ ਨਹੀਂ ਲਈ ਗਈ।

CONSENSUS REACHED OVER OLD DRAIN
ਪ੍ਰਸ਼ਾਸਨ ਅਤੇ ਬੁੱਢੇ ਨਾਲੇ ਨੂੰ ਲੈ ਕੇ ਬਣੀ ਸਹਿਮਤੀ (ETV Bharat (ਲੁਧਿਆਣਾ,ਪੱਤਰਕਾਰ))

ਹਿਰਾਸਤ ਲਏ ਆਗੂ ਛੱਡੇ

ਉਸ ਤੋਂ ਬਾਅਦ ਅਮਿਤੋਜਮਾਨ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੀ ਇੱਕ ਹੋਰ ਮੰਗ ਸੀ ਜਿੰਨੇ ਵੀ ਸਾਡੇ ਆਗੂ ਅਤੇ ਵਰਕਰ ਦੂਰਦਰਾਡੇ ਤੋਂ ਆਏ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ। ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸਭ ਤੋਂ ਪਹਿਲਾਂ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੂੰ ਰਿਹਾ ਕੀਤਾ ਗਿਆ। ਉਸ ਤੋਂ ਬਾਅਦ ਸੁੱਖ ਜਗਰਾਉਂ ਨੂੰ ਛੱਡਿਆ ਗਿਆ, ਬਾਅਦ ਬਾਕੀ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਅਤੇ ਫਿਰ ਅੰਤ ਵਿੱਚ ਲੱਖਾ ਸਿਧਾਣਾਂ ਨੂੰ ਵੀ ਪੁਲਿਸ ਨੇ ਰਿਹਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਮੁੱਖ ਮੰਗ ਇਹੀ ਸਨ ਅਤੇ ਪ੍ਰਸ਼ਾਸਨ ਨੇ ਇਸ ਸਾਰੀਆਂ ਮੰਗਾਂ ਤੇ ਫੈਸਲਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਏਡੀਸੀ ਨੇ ਮਾਈਕ ਦੇ ਅੱਗੇ ਸਾਰੇ ਲੋਕਾਂ ਸਾਹਮਣੇ ਗੱਲ ਕਬੂਲ ਕੀਤੀ ਹੈ ਜੇਕਰ ਬਾਅਦ ਦੇ ਵਿੱਚ ਉਹ ਮੁੱਕਰ ਜਾਣਗੇ ਤਾਂ ਅਸੀਂ ਲੁਧਿਆਣਾ ਵਿੱਚ ਹੀ ਹਨ ਪੰਜਾਬ ਦੇ ਹੀ ਰਹਿਣ ਵਾਲੇ ਹਨ ਮੁੜ ਤੋਂ ਵੱਡਾ ਇਕੱਠ ਕਰ ਲਿਆਵਾਂਗੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਜਿੱਤ ਹੈ ਇਸ ਤੋਂ ਬਾਅਦ ਹਾਲੇ ਲੜਾਈ ਹੋਰ ਬਾਕੀ ਹੈ ਕਿਉਂਕਿ ਲੁਧਿਆਣੇ ਦੇ ਬੁੱਢੇ ਨਾਲੇ ਦੇ ਵਿੱਚ ਸਿਰਫ ਤਿੰਨ ਯੂਨਿਟ ਦਾ ਪਾਣੀ ਨਹੀਂ ਜਾ ਰਿਹਾ ਬਾਕੀ ਵੀ ਫੈਕਟਰੀਆਂ ਅਤੇ ਡੈਰੀਆਂ ਦਾ ਪਾਣੀ ਜਾ ਰਿਹਾ ਹੈ ਇਸ ਸਬੰਧੀ ਅਸੀਂ ਮੁੜ ਤੋਂ ਫੈਸਲਾ ਲਵਾਂਗੇ ਅਤੇ ਫਿਰ ਬੁੱਢੇ ਨਾਲੇ ਦੇ ਵਿੱਚ ਪੈ ਰਹੇ ਪਾਣੀ ਦੇ ਖਿਲਾਫ ਲੜਾਈ ਲੜਾਂਗੇ।

ਸੋਨੀਆ ਮਾਨ ਨੇ ਕਿਹਾ ਪੰਜਾਬ ਹੋਵੇ ਇੱਕ ਜੁੱਟ

ਇਸ ਤੋਂ ਪਹਿਲਾਂ ਸੋਨੀਆ ਮਾਨ ਵੀ ਧਰਨੇ ਵਾਲੀ ਥਾਂ ਤੇ ਪਹੁੰਚੀ। ਜਿਨਾਂ ਨੇ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਸਾਂਝਾ ਕਰਤੱਵ ਹੈ ਕਿ ਇਸ ਮੋਰਚੇ ਦਾ ਸਾਥ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਪਾਣੀ ਸਿਰਫ ਜਿਹੜੇ ਧਰਨਾ ਦੇ ਰਹੇ ਹਨ, ਉਨ੍ਹਾਂ ਲਈ ਨਹੀਂ ਸਗੋਂ ਸਾਰੇ ਲੋਕਾਂ ਦੇ ਲਈ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਫੈਕਟਰੀਆਂ ਦੇ ਨਾਲ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ 'ਚ ਪੈ ਰਿਹਾ ਹੈ ਅੱਜ ਸਾਨੂੰ ਸਾਰਿਆਂ ਨੂੰ ਇਸ ਖਿਲਾਫ ਇੱਕਜੁੱਟ ਹੋਣ ਦੀ ਲੋੜ ਹੈ। ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਤਾਂ ਹੀ ਇਸ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ ਵੱਧ ਤੋਂ ਵੱਧ ਅਤੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ।

ਟਰੈਫਿਕ ਖੁੱਲਿਆ

ਅੱਜ ਪੂਰਾ ਦਿਨ ਲੁਧਿਆਣਾ ਦੇ ਵਿੱਚ ਟਰੈਫਿਕ ਦੀ ਵੀ ਵੱਡੀ ਸਮੱਸਿਆ ਰਹੀ ਲੋਕ ਟਰੈਫਿਕ ਦੇ ਨਾਲ ਜੂਝਦੇ ਹੋਏ ਵਿਖਾਈ ਦਿੱਤੇ ਪਹਿਲਾਂ ਫਿਰੋਜ਼ਪੁਰ ਮਾਰਗ 'ਤੇ ਪੱਕਾ ਜਾਮ ਲਗਾ ਦਿੱਤਾ ਗਿਆ। ਉਸ ਤੋਂ ਬਾਅਦ ਲੁਧਿਆਣਾ ਦੇ ਉੱਤੇ ਬਣੇ ਫਲਾਈ ਓਵਰ ਨੂੰ ਵੀ ਧਰਨਾਕਾਰੀਆ ਵੱਲੋਂ ਬੰਦ ਕਰ ਦਿੱਤਾ ਗਿਆ। ਆਖਿਰਕਾਰ ਜਦੋਂ ਪੁਲਿਸ ਨੇ ਸਵੇਰ ਦਾ ਅੱਗੇ ਪ੍ਰਦਰਸ਼ਨਕਾਰੀਆਂ ਨੂੰ ਬੈਠਣ ਲਈ ਕਿਹਾ ਤਾਂ ਵੇਰਕਾ ਮਿਲਕ ਪਲਾਂਟ ਦੇ ਬਾਹਰ ਵੀ ਪੱਕਾ ਜਾਮ ਧਰਨਾਕਾਰੀਆਂ ਵੱਲੋਂ ਲਗਾ ਦਿੱਤਾ ਗਿਆ। ਜਿਸ ਕਾਰਨ ਕਾਫੀ ਟਰੈਫਿਕ ਵੀ ਜਾਮ ਰਿਹਾ ਅਤੇ ਸ਼ਹਿਰ ਦੇ ਵਿੱਚ ਲੋਕ ਪਰੇਸ਼ਾਨ ਹੁੰਦੇ ਵਿਖਾਈ ਦਿੱਤੇ। ਪਰ ਦੇਰ ਸ਼ਾਮ ਪ੍ਰਸ਼ਾਸਨ ਨਾਲ ਸਹਿਮਤੀ ਬਣਨ ਤੋਂ ਬਾਅਦ ਪੁਲਿਸ ਨੇ ਟਰੈਫਿਕ ਖੋਲ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.