ਤਰਨਤਾਰਨ : ਤਰਨਤਾਰਨ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰਾ ਖਿਲਾਫ ਚਲਾਈ ਗਈ ਹੈ। ਵਿਸ਼ੇਸ਼ ਮੁਹਿੰਮ ਹੇਠ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ।
ਇੱਕ ਪਿਸਟਲ ਸਮੇਤ ਮੈਗਜ਼ੀਨ, ਇੱਕ ਜ਼ਿੰਦਾ ਰੌਂਦ 9 ਐਮ.ਐਮ ਬਰਾਮਦ
ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਰਨ ਤਾਰਨ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਸਾਂਝੇ ਸਰਚ ਆਪਰੇਸ਼ਨ ਦੌਰਾਨ ਏ.ਐਸ.ਆਈ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਤਰਨਤਾਰਨ (ਕੈਪ ਸ਼ੇਰੋ) ਤੇ ਝਬਾਲ ਸਰਾਏ ਅਮਾਨਤ ਖਾਂ ਲਹੀਆ ਨੂੰ ਜਾ ਰਹੇ ਸੀ। ਜੋ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਟੀ ਪੁਆਇੰਟ ਲਹੀਆ ਮੋੜ ਕੋਲ ਪਹੁੰਚੀ ਤਾਂ ਡਰੋਨ ਅਤੇ ਇੱਕ ਨੌਜਵਾਨ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਭੱਜਣ ਲੱਗਾ, ਜਿਸ ਨੂੰ ਸ਼ੱਕ ਦੇ ਬਿਨ੍ਹਾਂ ਪਰ ਕਾਬੂ ਕਰਕੇ ਪਲਵਿੰਦਰ ਸਿੰਘ ਨਾਮਕ ਵਿਅਕਤੀ ਦੀ ਤਲਾਸ਼ੀ ਕਰਨ ਤੇ ਇਸ ਵੱਲੋਂ ਇਸ ਦੀ ਖੱਬੀ ਡੱਬ ਵਿੱਚ ਇੱਕ ਪਿਸਟਲ ਸਮੇਤ ਮੈਗਜ਼ੀਨ, ਇੱਕ ਜ਼ਿੰਦਾ ਰੌਂਦ 9 ਐਮ.ਐਮ ਬਰਾਮਦ ਕਰਕੇ ਮੁੱਕਦਮਾ ਨੰਬਰ 132 ਮਿਤੀ 2-12-2024 ਜੁਰਮ 25(6)/25 (7)/54/59 ਅਸਲਾ ਐਕਟ ਥਾਣਾ ਸਰਾਏ ਅਮਾਨਤ ਖਾਂ ਦਰਜ਼ ਰਜਿਸਟਰ ਕਰਕੇ ਅਗਲੀ ਵਿੱਚ ਲਿਆਂਦੀ ਗਈ ਹੈ।
ਹੈਰੋਇਨ ਅਤੇ ਡਰੋਨ ਮੰਗਵਾਉਣ ਵਾਲੇ ਮੁਲਜ਼ਮਾਂ ਦੀ ਭਾਲ ਜਾਰੀ
ਇਸ ਦੌਰਾਨ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਇਸ ਮੁਲਜ਼ਮ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧ ਸਨ ਅਤੇ ਇਹ ਮੁਲਜ਼ਮ ਪਾਕਿਸਤਾਨ ਪਾਸੋਂ ਡਰੋਨ ਰਾਹੀਂ ਹਥਿਆਰ ਮੰਗਵਾਉਂਦਾ ਸੀ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਂਸਲ ਕੀਤਾ ਗਿਆ ਹੈ। ਇਸ ਦੌਰਾਨ ਰਿਮਾਂਡ ਇਸ ਮੁਲਜ਼ਮ ਵੱਲੋਂ ਹੋਰ ਵੀ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹੈਰੋਇਨ ਅਤੇ ਡਰੋਨ ਮੰਗਵਾਉਣ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।