ਤਰਨਤਾਰਨ: ਅਕਸਰ ਹੀ ਸੋਸ਼ਲ ਮੀਡੀਆ 'ਤੇ ਨਵੇਂ ਦੋਸਤਾਂ ਨਾਲ ਸਾਂਝ ਪੈ ਜਾਂਦੀ ਹੈ, ਪਰ ਕਈ ਵਾਰ ਮਾਮਲਾ ਉਲਟਾ ਪੈ ਜਾਂਦਾ ਹੈ ਤੇ ਲੈਣੇ ਦੇ ਦੇਣੇ ਪੈ ਜਾਂਦੇ ਹਨ। ਅਜਿਹਾ ਹੀ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿਥੇ ਨੌਜਵਾਨ ਨੂੰ ਆਪਣੀ ਜਾਨ ਤੱਕ ਗਵਾਣੀ ਪਈ। ਦਰਅਸਲ ਬੀਤੇ ਦਿਨੀਂ ਦੇਰ ਸ਼ਾਮ ਪੁਰਾਣੇ ਡੀਸੀ ਕੰਪਲੈਕਸ ਚੌਕ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋ ਜਗਜੀਤ ਸਿੰਘ ਨਾਮਕ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ ਤੇ ਫਿਰ ਉਸ ਨੂੰ ਅਗਵਾ ਕਰਕੇ ਗੱਡੀ ਵਿੱਚ ਲੈ ਗਏ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਮੱਖੂ ਨਜ਼ਦੀਕ ਝਾੜੀਆਂ ਵਿਚ ਜ਼ਖ਼ਮੀ ਹਾਲਤ ਵਿੱਚ ਸੁੱਟ ਗਏ।
ਉਧਰ ਪਰਿਵਾਰ ਵਲੋਂ ਜਗਜੀਤ ਦੀ ਭਾਲ ਕੀਤੀ ਗਈ ਤੇ ਜਦੋਂ ਉਹ ਮੱਖੂ ਨਜ਼ਦੀਕ ਮੌਕੇ 'ਤੇ ਪੁੱਜੇ ਤਾਂ ਪਾਇਆ ਕਿ ਜ਼ਖ਼ਮੀ ਪਏ ਵਿਅਕਤੀ ਨੂੰ ਰਾਹ ਆਉਂਦੇ ਜਾਂਦੇ ਲੋਕ ਦੇਖ ਰਹੇ ਸੀ ਪਰ ਕੋਈ ਉਸ ਦੀ ਮਦਦ ਨਹੀਂ ਕਰ ਰਿਹਾ। ਪਰਿਵਾਰਕ ਮੈਂਬਰਾਂ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਉਹ ਜਗਜੀਤ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲਾਂ 'ਚ ਲੈਕੇ ਗਏ ਤੇ ਜਿਥੇ ਅੰਮ੍ਰਿਤਸਰ ਇਲਾਜ ਲਈ ਲੈਕੇ ਜਾਂਦੇ ਸਮੇਂ ਰਾਹ 'ਚ ਉਸ ਨੇ ਦਮ ਤੋੜ ਦਿੱਤਾ।
ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਉਸ ਦੇ ਭਰਾ ਨਾਲ ਕੁੱਟਮਾਰ ਹੋਈ ਹੈ। ਜਿਸ ਤੋਂ ਬਾਅਦ ਉਹ ਉਸ ਨੂੰ ਜ਼ਖ਼ਮੀ ਹਾਲਤ 'ਚ ਤਰਨ ਤਾਰਨ ਦੇ ਹਸਪਤਾਲ ਲੈ ਗਏ, ਜਿਥੇ ਉਨ੍ਹਾਂ ਜਵਾਬ ਦੇ ਦਿੱਤਾ ਤੇ ਉਹ ਇਲਾਜ ਲਈ ਅੰਮ੍ਰਿਤਸਰ ਲੈ ਗਏ ਤੇ ਉਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਆਹਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਭਰਾ ਦੀ ਰੰਜਿਸ਼ ਕਾਰਨ ਮੌਤ ਹੋਈ ਹੈ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਉਸ ਦੇ ਭਰਾ ਦੀ ਸੋਸ਼ਲ ਮੀਡੀਆ 'ਤੇ ਮਹਿਲਾ ਨਾਲ ਦੋਸਤੀ ਹੋਈ ਸੀ, ਜਿਸ ਦੀ ਰੰਜਿਸ਼ 'ਚ ਇਹ ਕਤਲ ਕੀਤਾ ਗਿਆ ਹੈ।
ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਸੋਸ਼ਲ ਮੀਡੀਆ 'ਤੇ ਕੋਈ ਗੱਲ ਸੀ, ਜਿਸ ਕਾਰਨ ਉਸ ਮਹਿਲਾ ਨੇ ਆਪਣੇ ਨਾਲ ਬੰਦੇ ਲਿਆ ਕੇ ਇਸ ਨੌਜਵਾਨ ਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਕੁੱਟਮਾਰ ਕਰਨ ਦੇ ਨਾਲ ਅਗਵਾ ਕਰਕੇ ਮ੍ਰਿਤਕ ਨੂੰ ਲੈ ਗਏ ਤੇ ਫਿਰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਰੇ ਇਲਾਜ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਦੇ ਬਾਏਨੇਮ ਅਤੇ ਤਿੰਨ ਅਣਪਛਾਤਿਆਂ 'ਤੇ ਪਰਚਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
- ਲੁਧਿਆਣਾ ਦੇ ਬੁੱਢੇ ਨਾਲੇ ਨੂੰ ਬੰਨ ਲਾਉਣ ਦਾ ਮਾਮਲਾ: ਫੈਕਟਰੀਆਂ ਬੰਦ ਕਰਨ 'ਤੇ ਬਜਿੱਦ ਪ੍ਰਦਰਸ਼ਨਕਾਰੀ, ਸੋਨੀਆ ਮਾਨ ਨੇ ਵੀ ਲੋਕਾਂ ਨੂੰ ਵੰਗਾਰਿਆ
- ਪੈਟਰੋਲ 'ਚ 20 ਫੀਸਦੀ ਨੋਇਲ ਪਾਉਣ ਨੂੰ ਲੈ ਕੇ ਪੈਟਰੋਲ ਪੰਪ ਐਸੋਸੀਏਸ਼ਨ ਨੇ ਲੋਕਾਂ ਨੂੰ ਕੀਤਾ ਆਗਾਹ, ਸੁਣੋ ਤਾਂ ਜਰਾ ਕੀ ਕਿਹਾ...
- ਮਾਸਟਰ ਦੇ ਮੁੰਡੇ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ETT ਮਾਸਟਰਾਂ ਦੇ ਪੁਲਿਸ ਨੇ ਫੇਰੀ ਡਾਂਗ, ਬੇਹੋਸ਼ ਹੋ ਡਿੱਗੀਆਂ ਮਾਸਟਰਨੀਆਂ, ਦੇਖੋ ਵੀਡੀਓ