ਹਾਦਸੇ 'ਚ ਮਾਰੇ ਗਏ ਸੰਤੋਖ ਰਾਮ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਐਸਡੀਐਮ ਫਿਲੌਰ ਨੂੰ ਦਿੱਤਾ ਮੰਗ ਪੱਤਰ - Santokh Ram's family
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-9508855-thumbnail-3x2-jls.jpg)
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਫਿਲੌਰ ਸ਼ਹਿਰ ਦੇ ਪੂਰੇ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਅੱਜ ਐਸਡੀਐਮ ਨੂੰ ਮੰਗ ਪੱਤਰ ਦਿੱਤਾ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਲੰਘੇ ਦਿਨੀਂ ਫਿਲੌਰ ਦੇ ਨਜ਼ਦੀਕ ਪਿੰਡ ਰਾਮਪੁਰ ਦੇ ਰਹਿਣ ਵਾਲੇ ਨੌਜਵਾਨ ਸੰਤੋਖ ਰਾਮ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਪੰਜ ਸਾਲਾ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ। ਉਸੇ ਮਾਮਲੇ ਵਿੱਚ ਅੱਜ ਇਲਾਕਾ ਵਾਸੀਆਂ ਨੇ ਫਿਲੌਰ ਦੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਫਿਲੌਰ ਦੀਆਂ ਖ਼ਰਾਬ ਸੜਕਾਂ ਕਰਕੇ ਹੀ ਸੰਤੋਖ ਰਾਮ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਰੋੜ ਸਹੀ ਢੰਗ ਨਾਲ ਬਣੇ ਹੁੰਦੇ ਤਾਂ ਅੱਜ ਸੰਤੋਖ ਰਾਮ ਦੀ ਮੌਤ ਨਾ ਹੁੰਦੀ।