ਨਿੱਜੀ ਲੋਨ ਕੰਪਨੀਆਂ ਕਿਸ਼ਤਾਂ ਲਈ ਕਰ ਰਹੀ ਪਰੇਸ਼ਾਨ

By

Published : May 29, 2020, 4:43 PM IST

thumbnail
ਤਰਨ ਤਾਰਨ: ਪ੍ਰਾਈਵੇਟ ਕੰਪਨੀਆਂ ਵੱਲੋਂ ਪਿੰਡ ਦੇ ਕੁੱਝ ਦਿਹਾੜੀਦਾਰ ਤੇ ਗਰੀਬ ਵਰਗ ਦੀਆਂ ਔਰਤਾਂ ਨੂੰ ਲੋਨ ਦਿੱਤੇ ਗਏ ਸਨ ਪਰ ਲੌਕਡਾਊਨ ਹੋਣ ਕਾਰਨ ਸਾਰਿਆਂ ਦੇ ਕੰਮ ਠੱਪ ਹੋ ਗਏ ਹਨ। ਪਰ ਇਹ ਕੰਪਨੀਆ ਹਾਲੇ ਵੀ ਇਨ੍ਹਾਂ ਔਰਤਾਂ ਨੂੰ ਕਿਸ਼ਤਾਂ ਭਰਨ ਲਈ ਤੰਗ ਕਰ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਲੌਕਡਾਊਨ ਹੋਣ ਕਾਰਨ ਉਨ੍ਹਾਂ ਦਾ ਕੰਮ-ਕਾਜ ਬੰਦ ਹੋਇਆ ਪਿਆ ਹੈ ਪਰ ਕੰਪਨੀ ਵਾਲੇ ਉਨ੍ਹਾਂ ਨੂੰ ਕਿਸ਼ਤਾਂ ਭਰਨ ਲਈ ਪ੍ਰੇਸ਼ਾਨ ਕਰ ਰਹੇ ਹਨ। ਔਰਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਜਾ ਕਿਸ਼ਤਾਂ ਮੁਆਫ਼ ਕੀਤੀਆਂ ਜਾਣ ਜਾਂ ਵਿਆਜ਼ ਮੁਆਫ ਕੀਤਾ ਜਾਵੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.