ਸਰਬੱਤ ਦਾ ਭਲਾ ਟਰੱਸਟ ਨੇ ਰੋਪੜ 'ਚ ਖੋਲ੍ਹੀ ਲੈਬਾਰਟਰੀ - ਟਰੱਸਟ ਨੇ ਰੋਪੜ 'ਚ ਖੋਲ੍ਹੀ ਲੈਬਾਰਟਰੀ
🎬 Watch Now: Feature Video
ਰੂਪਨਗਰ: ਸ਼ਹਿਰ ਦੇ ਰੇਲਵੇ ਸਟੇਸ਼ਨ ਸਾਹਮਣੇ ਆਪਣੀ ਰਸੋਈ ਕੋਲ ਖੋਲ੍ਹੀ ਗਈ ਹੈ। ਇਸ ਲੈਬਾਰਟਰੀ ਦੇ ਉਦਘਾਟਨ ਮੌਕੇ ਐੱਸਪੀ ਸਿੰਘ ਓਬਰਾਏ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਮੌਜੂਦ ਸਨ। ਗੌਰਤਲੱਬ ਹੈ ਕਿ ਡਾ. ਐੱਸਪੀ ਓਬਰਾਏ ਵੱਲੋਂ ਅਜਿਹੇ ਉਪਰਾਲੇ ਪਹਿਲਾਂ ਵੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ਉਬਰਾਏ ਨੇ ਦੱਸਿਆ ਕਿ ਇਸ ਮੈਡੀਕਲ ਲੈਬਾਰਟਰੀ ਤੋਂ ਮੁੱਖ ਮੰਤਵ ਘੱਟ ਰੇਟ ਉੱਤੇ ਆਮ ਲੋਕਾਂ ਨੂੰ ਸਿਹਤ ਸਹੂਲਤ ਪਹੁੰਚਾਉਣਾ ਹੈ ਤਾਂ ਜੋ ਲੈਬੋਰਟਰੀਆਂ ਉੱਤੇ ਆ ਰਹੇ ਵਾਧੂ ਖ਼ਰਚ ਤੋਂ ਬਚਿਆ ਜਾ ਸਕੇ। ਪ੍ਰਬੰਧਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਵਲ ਤੇ ਕੇਵਲ ਮੂਲ ਕੀਮਤ ਉਤੇ ਹੀ ਟੈਸਟ ਕੀਤਾ ਜਾਵੇਗਾ।