ਸਦਨ ਦੇ ਅੰਦਰ-ਬਾਹਰ ਗੂੰਜਿਆ ਬਿਜਲੀ ਦਾ ਮੁੱਦਾ, ਸੰਧਵਾ ਨੇ ਘੇਰੇ ਅਕਾਲੀ-ਕਾਂਗਰਸ - electricity price hike
🎬 Watch Now: Feature Video
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ਦੇ ਪਹਿਲੇ ਦਿਨ ਸਦਨ 'ਚ ਬਹਿਸ ਨਾ ਹੋਣ 'ਤੇ ਆਮ ਆਦਮੀ ਪਾਰਟੀ ਨੇ ਵਾਕਆਊਟ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਰਾਜਪਾਲ ਨੇ ਸਰਕਾਰ ਦੀ ਪ੍ਰਾਪਤੀਆਂ ਦਾ ਜੋ ਭਾਸ਼ਣ ਦਿੱਤਾ ਹੈ, ਉਹ ਬਿਲਕੁੱਲ ਝੂਠ ਗੱਲਾਂ ਹਨ। ਬਿਜਲੀ ਦੇ ਮੁੱਦੇ 'ਤੇ ਇੱਕ ਵੀ ਗੱਲ ਨਹੀਂ ਕਹੀ ਗਈ ਹੈ। ਇਸ ਤੋਂ ਇਲਾਵਾ ਸਦਨ 'ਚ ਬਹਿਸ ਨਾ ਕਰਵਾਏ ਜਾਣ ਦਾ ਉਨ੍ਹਾਂ ਤਿੱਖਾ ਵਿਰੋਧ ਕੀਤਾ। ਸੰਧਵਾ ਨੇ ਅਕਾਲੀ ਦਲ ਵੱਲੋਂ ਛੁਣਛੁਣੇ ਵਜਾ ਕੇ ਕੀਤੇ ਪ੍ਰਦਰਸ਼ਨ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਰਲ ਕੇ ਹੀ ਪੰਜਾਬ 'ਚ ਸਰਕਾਰ ਬਣਾਈ ਸੀ ਤਾਂ ਜੋ ਕਾਂਗਰਸ, ਅਕਾਲੀ ਦਲ ਦੇ ਕੀਤੇ ਕੰਮਾਂ ਤੋਂ ਪਰਦਾ ਨਾ ਚੁੱਕੇ।