ਤੇਲ ਕੀਮਤਾਂ ਨੂੰ ਲੈ ਕੇ ਸੰਧਵਾ ਨੇ ਚੰਨੀ ਸਰਕਾਰ ਖਿਲਾਫ਼ ਕੱਢੀ ਭੜਾਸ, ਕੀਤੀ ਇਹ ਮੰਗ - oil prices
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਸੂਬੇ ਦੇ ਵਿੱਚ ਵਧੀਆਂ ਪੈਟਰੋਲ-ਡੀਜ਼ਲ (Petrol-diesel) ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਦੇ ਵੱਲੋਂ ਤੇਲ ਕੀਮਤਾਂ ਘਟਾਉਣ ਨੂੰ ਲੈ ਕੇ ਚੰਨੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਆਪ ਵਿਧਾਇਕ ਕੁਲਤਾਰ ਸੰਧਵਾ (Kultar Sandhwa) ਨੇ ਚੰਨੀ ਸਰਕਾਰ ਨੂੰ ਖੂਨ ਚੂਸਣ ਵਾਲੀ ਸਰਕਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਲੋਕਾਂ ਦਾ ਭਲਾ ਚਾਹੁੰਦੀ ਹੈ ਤਾਂ ਉਹ ਤੇਲ ਕੀਮਤਾਂ ’ਤੇ ਵੈਟ ਨੂੰ ਘਟਾਵੇ। ਜਿਕਰਯੋਗ ਹੈ ਕਿ ਤੇਲ ਕੀਮਤਾਂ ’ਤੇ ਭਖ ਰਹੀ ਸਿਆਸਤ ਦੇ ਦੌਰਾਨ ਅੱਜ ਪੰਜਾਬ ਕੈਬਨਿਟ (Punjab Cabinet) ਦੀ ਬੈਠਕ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਰਕਾਰ ਤੇਲ ਕੀਮਤਾਂ ’ਤੇ ਲੱਗੇ ਨੂੰ ਵੈਟ ਨੂੰ ਘਟਾਉਣ ’ਤੇ ਮੋਹਰ ਲਗਾ ਸਕਦੀ ਹੈ।