ਜਾਣੋ ਕਿਸ ਤਰ੍ਹਾਂ ਰਿਹਾ 12ਵੀਂ ਜਮਾਤ ਦਾ ਨਤੀਜਾ?
🎬 Watch Now: Feature Video
ਸਾਹਿਬਜਾਦਾ ਅਜੀਤ ਸਿੰਘ ਨਗਰ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਲਗਾਤਾਰ ਤੀਜੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਦਿੱਤਾ ਹੈ। ਜਿਸਦਾ ਸਿਹਰਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਸਿਰ ਬੱਝਦਾ ਹੈ।ਮਾਰਚ, 2021 ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਘੋਸ਼ਿਤ ਨਤੀਜੇ ਵਿੱਚ ਸਰਕਾਰੀ ਸਕੂਲਾਂ ਦਾ ਨਤੀਜਾ 98.05 ਫੀਸਦੀ ਰਿਹਾ ਜਦਕਿ ਨਿਜੀ ਸਕੂਲਾਂ ਦਾ 93.3 ਫੀਸਦੀ ਦੇ ਕਰੀਬ ਰਿਹਾ। ਸਰਕਾਰੀ ਸਕੂਲਾਂ ਦੇ 166184 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਜਮਾਤ ਪਾਸ ਕੀਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਬਾਰ੍ਹਵੀਂ ਜਮਾਤ ਦਾ ਸਰਕਾਰੀ ਸਕੂਲਾਂ ਦਾ ਨਤੀਜਾ 98.05 ਫੀਸਦੀ ਰਿਹਾ ਹੈ ਜਦਕਿ ਬਾਰ੍ਹਵੀਂ ਜਮਾਤ ਦਾ ਸਮੁੱਚਾ ਨਤੀਜਾ 96.48 ਫੀਸਦੀ ਰਿਹਾ ਹੈ।