ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਕਲਸ਼ ਯਾਤਰਾ ਜਲੰਧਰ ਪੁੱਜੀ - ਕਲਸ਼ ਯਾਤਰਾ
🎬 Watch Now: Feature Video
ਜਲੰਧਰ: ਲਖੀਮਪੁਰ ਖੀਰੀ (Lakhimpur Khiri) ਦੇ ਵਿੱਚ ਬੀਜੇਪੀ ਦੇ ਲੀਡਰ ਅਜੈ ਮਿਸ਼ਰਾ ਦੇ ਪੁੱਤਰ ਵੱਲੋਂ ਗੱਡੀ ਚੜ੍ਹਾ ਕੇ ਸ਼ਹੀਦ ਕੀਤੇ ਕਿਸਾਨਾਂ ਦੀ ਕਲਸ਼ ਯਾਤਰਾ (Ashti Kalash Yatra) ਅੱਜ ਜਲੰਧਰ ਡਿਫੈਂਸ ਕਲੋਨੀ ਦੇ ਗੁਰਦੁਆਰਾ ਸਾਹਿਬ ਪਹੁੰਚੀ। ਇਸ ਦੌਰਾਨ ਕਿਸਾਨਾਂ ਅਤੇ ਲੋਕਾਂ ਜੈ ਜਵਾਨ ਜੈ ਕਿਸਾਨ ਨਾਅਰੇ ਲਗਾ ਕੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਹੁਣ ਕਲਸ਼ ਯਾਤਰਾ ਫਗਵਾੜਾ ਵਿੱਚ ਰਾਤ ਰੁਕਣ ਤੋਂ ਬਾਅਦ ਕੱਲ੍ਹ ਬਹਿਰਾਮ ਟੋਲ ਪਲਾਜ਼ਾ ਖਟਕਲ ਕਲਾਂ, ਨਵਾਂ ਸ਼ਹਿਰ, ਗੜ੍ਹਸ਼ੰਕਰ ਤੋਂ ਹੁੰਦੇ ਹੋਏ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇਗੀ।