ਕਿਸਾਨੀ ਅੰਦੋਲਨ ਨੂੰ ਸਮਰਪਿਤ ਕਬੱਡੀ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ - ਸ਼ਹੀਦ ਬਾਬਾ ਦੀਵਾਨ ਸਿੰਘ ਜੀ
🎬 Watch Now: Feature Video
ਤਰਨਤਾਰਨ: ਪਿੰਡ ਖੋਜਕੀਪੁਰ ਵਿਖੇ ਸ਼ਹੀਦ ਬਾਬਾ ਦੀਵਾਨ ਸਿੰਘ ਜੀ ਸਪੋਰਟਸ ਕਲੱਬ ਅਤੇ ਐੱਨਆਰਆਈ ਭਾਈਚਾਰੇ ਵੱਲੋਂ ਚਾਰ ਇੰਟਰਨੈਸ਼ਨਲ ਕਲੱਬਾਂ ਸ਼ਾਹਕੋਟ, ਨਕੋਦਰ, ਭਗਵਾਨਪੁਰ , ਅਨੰਦਪੁਰ ਸਾਹਿਬ ਦੇ ਮੈਚ ਕਰਵਾਏ ਗਏ। ਦੱਸ ਦਈਏ ਕਿ ਫਾਈਨਲ ਮੈਚ ਭਗਵਾਨਪੁਰ ਤੇ ਨਕੋਦਰ ਵਿਚਕਾਰ ਖੇਡਿਆ ਗਿਆ। ਜਿਸ ’ਚ ਭਗਵਾਨਪੁਰ ਦੀ ਟੀਮ ਜੇਤੂ ਰਹੀ ਜਿਸ ਨੂੰ 1 ਲੱਖ ਤੇ ਉਪਜੇਤੂ ਨਕੋਦਰ ਦੀ ਟੀਮ ਨੂੰ 75 ਹਜ਼ਾਰ ਤੇ ਬੈਸਟ ਰੇਡਰ ਤੇ ਸਟੋਪਰ ਨੂੰ ਐੱਲ ਈਡੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨਾਲ ਹੀ ਬਜ਼ੁਰਗਾਂ ਦੇ ਸੌਅ ਮੈਚ ਚ ਜੇਤੂ ਟੀਮ ਨੂੰ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਦਿੱਲੀ ਜਾਣ ਲਈ ਤੇ ਕਿਸਾਨਾਂ ਦਾ ਸਾਥ ਦੇਣ ਲਈ ਅਪੀਲ ਕੀਤੀ ਗਈ।