ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਗਾਇਬ ਦਸਤਾਵੇਜ਼ਾਂ ਬਾਰੇ ਕੀ ਬੋਲੇ ਜੋਗਿੰਦਰ ਸਿੰਘ ਵੇਦਾਂਤੀ? - online punajbi news
🎬 Watch Now: Feature Video
ਅੰਮ੍ਰਿਤਸਰ: 1984 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਹਮਲੇ ਦੌਰਾਨ ਦਰਬਾਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਸਾਹਿਤਕ ਸਰਮਾਇਆ ਗਾਇਬ ਹੋ ਗਿਆ, ਜਿਸ ਨੂੰ ਲੈ ਕੇ ਭਾਰਤੀ ਫੌਜ 'ਤੇ ਸਵਾਲ ਖੜੇ ਹੋ ਰਹੇ ਸਨ। ਪਰ ਬੀਤੇ ਦਿਨੀ ਭਾਰਤੀ ਫੌਜ ਵੱਲੋਂ ਸਿੱਖ ਲਾਇਬ੍ਰੇਰੀ ਦੇ ਤਸਤਾਵੇਜ਼ਾ 'ਤੇ ਦਿੱਤੀ ਗਈ ਸਫ਼ਾਈ ਤੋਂ ਬਾਅਦ ਹੁਣ ਐੱਸ.ਜੀ.ਪੀ.ਸੀ 'ਚ ਹੜਕੰਪ ਮੱਚ ਗਿਆ ਹੈ, ਜਿਸ 'ਤੇ ਹੁਣ ਐੱਸ.ਜੀ.ਪੀ.ਸੀ ਇੱਕ ਕਮੇਟੀ ਦਾ ਗਠਨ ਕਰਨ ਜਾ ਰਿਹੀ ਹੈ। ਇਸ ਬਾਬਤ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਣੀ ਜੋਗਿੰਦਰ ਸਿੰਘ ਵੇਦਾਂਤੀ ਨਾਲ ਜਿਨ੍ਹਾਂ ਮੀਟਿੰਗ ਸਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਕਮੇਟੀ ਬਣਾਈ ਜਾਵੇਗੀ ਅਤੇ ਲੋਕਾਂ ਸਾਹਮਣੇ ਸੱਚਾਈ ਜਲਦੀ ਹੀ ਆਵੇਗੀ।
Last Updated : Jun 20, 2019, 2:12 AM IST