ਜਲੰਧਰ ਦੇ ਵਿਦਿਆਰਥੀਆਂ ਵੱਲੋਂ ਬਣਾਈ ਸ਼ਾਰਟ ਫਿਲਮ “ਤੇਰਾ ਦਿੱਤਾ ਖਾਵਣਾ” ਦਾਦਾ ਸਾਹਿਬ ਫਾਲਕੇ ਅਵਾਰਡ ਲਈ ਨਾਮੀਨੇਟ - ਸ਼ਾਰਟ ਫਿਲਮ “ਤੇਰਾ ਦਿੱਤਾ ਖਾਵਣਾ”
🎬 Watch Now: Feature Video
ਜਲੰਧਰ : ਸ਼ਹਿਰ ਦੇ ਇੱਕ ਨਿੱਜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਇੱਕ ਸ਼ਾਰਟ ਫਿਲਮ ਦਾਦਾ ਸਾਹਿਬ ਫਾਲਕੇ ਅਵਾਰਡ ਲਈ ਨੌਮੀਨੇਟ ਹੋਈ ਹੈ। ਇਸ ਸ਼ਾਰਟ ਫਿਲਮ ਦਾ ਸਿਰਲੇਖ “ਤੇਰਾ ਦਿੱਤਾ ਖਾਵਣਾ” ਹੈ। ਇਸ ਫਿਲਮ ਦਾ ਨਿਰਦੇਸ਼ਨ ਅੰਮ੍ਰਿਤਪਾਲ ਸਿੰਘ ਐਰੀ ਅਤੇ ਸੁਖਪ੍ਰੀਤ ਕੌਰ ਵੱਲੋਂ ਕੀਤਾ ਗਿਆ ਹੈ। ਇਹ ਫਿਲਮ ਦਾਦਾ ਸਾਹਿਬ ਫਾਲਕੇ ਐਵਾਰਡ 'ਚ ਸਟੂਡੈਂਟ ਕੈਟੇਗਰੀ ਲਈ ਮਾਰਚ 'ਚ ਭੇਜੀ ਗਈ ਸੀ। ਇਹ ਅਵਾਰਡ 30 ਅਪ੍ਰੈਲ ਨੂੰ ਦਿੱਤੇ ਜਾਣੇ ਸਨ ਪਰ ਕੋਰੋਨਾ ਵਾਇਰਸ ਕਾਰਨ ਇਸ ਨੂੰ ਅਗਲੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਫਿਲਮ ਨੂੰ ਬਣਾਉਣ ਵਾਲੇ ਵਿਦਿਆਰਥੀ ਬੇਹਦ ਖੁਸ਼ ਤੇ ਰੋਮਾਂਚਿਤ ਹਨ। ਉਨ੍ਹਾਂ ਆਖਿਆ ਕਿ ਅਜੇ ਉਨ੍ਹਾਂ ਦੀ ਇਹ ਫਿਲਮ ਨਾਮੀਨੇਟ ਹੋਈ ਹੈ, ਉਨ੍ਹਾਂ ਨੂੰ ਭਾਵੇਂ ਇਹ ਅਵਾਰਡ ਮਿਲੇ ਜਾਂ ਨਾ ਮਿਲੇ ਪਰ ਦਾਦਾ ਸਾਹਿਬ ਫਾਲਕੇ ਅਵਾਰਡ ਲਈ ਨਾਮੀਨੇਟ ਹੋਣਾ ਸਾਡੇ ਲਈ ਮਾਣ ਦੀ ਗੱਲ ਹੈ।