ਜਲੰਧਰ ਪੁਲਿਸ ਵੱਲੋਂ ਸਕੂਲੀ ਵਾਹਨਾਂ ਦੀ ਕੀਤੀ ਗਈ ਚੈਕਿੰਗ - ਸਕੂਲ ਵਾਹਾਨਾਂ ਦੀ ਚੈਕਿੰਗ
🎬 Watch Now: Feature Video
ਸੰਗਰੂਰ ਦੇ ਲੌਂਗੋਵਾਲ ਵਿਖੇ ਹੋਏ ਸਕੂਲ ਵੈਨ ਹਾਦਸੇ ਤੋਂ ਬਾਅਦ ਆਖ਼ਿਰਕਾਰ ਪ੍ਰਸ਼ਾਸਨ ਦੀ ਨੀਂਦ ਖੁੱਲ੍ਹ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸੁਚੇਤ ਹੋ ਗਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸਕੂਲ ਬੱਸਾਂ, ਵੈਨਾਂ ਅਤੇ ਹੋਰਨਾਂ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ਜਲੰਧਰ 'ਚ ਵੀ ਸਕੂਲ ਖੁੱਲ੍ਹਣ ਤੇ ਬੰਦ ਹੋਣ ਦੇ ਸਮੇਂ ਪੁਲਿਸ ਸਕੂਲੀ ਵਾਹਨਾਂ ਦੀ ਚੈਕਿੰਗ ਕਰਦੀ ਨਜ਼ਰ ਆਈ। ਕਈ ਬੱਸ ਡਾਰਇਵਰ ਕਾਗਜ਼ ਨਾ ਵਿਖਾ ਸਕੇ ਤਾਂ ਉਹ ਪੁਲਿਸ ਨੂੰ ਰਿਸ਼ਵਤ ਦਿੰਦੇ ਨਜ਼ਰ ਆਏ ਪਰ ਪੁਲਿਸ ਬੱਸ ਚਾਲਕਾਂ 'ਤੇ ਸਖ਼ਤੀ ਕਰਦੀ ਨਜ਼ਰ ਆਈ। ਇਸ ਬਾਰੇ ਜਲੰਧਰ ਦੇ ਐਸਡੀਐਮ ਅਧਿਕਾਰੀ ਜੈ ਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸਕੂਲ ਦੇ ਸਾਰੇ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬੱਚੇ ਪੂਰੀ ਤਰ੍ਹਾਂ ਸੁਰੱਖਿਤ ਰਹਿ ਸਕਣ ਤੇ ਲੌਂਗੋਵਾਲ ਵਰਗਾ ਹਾਦਸਾ ਮੁੜ ਨਾ ਵਾਪਰ ਸਕੇ।