ਜਲੰਧਰ: ਨਜਾਇਜ਼ ਕਬਜ਼ੇ ਵਾਲੀ ਇਮਾਰਤ 'ਤੇ ਚੱਲਿਆ ਪੀਲ਼ਾ ਪੰਜਾ
🎬 Watch Now: Feature Video
ਜਲੰਧਰ ਦੇ ਦਿਓਲ ਨਗਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਬਣੀ 2 ਮੰਜ਼ਿਲਾ ਇਮਾਰਤ ਉੱਤੇ ਨਗਰ ਨਿਗਮ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਤੋੜ ਦਿੱਤਾ। ਨਗਰ ਨਿਗਮ ਦੀ ਟੀਮ ਦੇ ਨਾਲ ਏਸੀਪੀ ਬਲਜਿੰਦਰ ਸਿੰਘ ਦੀ ਨਿਗਰਾਨੀ ਵਿੱਚ ਭਾਰੀ ਪੁਲਿਸ ਬਲ ਦੀ ਮੌਜੂਦਗੀ 'ਚ ਇਹ ਕਾਰਵਾਈ ਕੀਤੀ ਗਈ। ਟੀਮ ਦੇ ਪਹੁੰਚਦੇ ਹੀ ਡਿੱਚ ਮਸ਼ੀਨ ਰਾਹੀਂ ਨਜਾਇਜ਼ ਬਣੀਆਂ ਦੁਕਾਨਾਂ ਨੂੰ ਤੋੜਿਆ ਗਿਆ। ਨਿਗਮ ਕਮਿਸ਼ਨਰ ਦੀਪਰਵਾਹ ਲਾਕੜਾ ਨੇ ਕਿਹਾ ਕਿ ਨਿਗਮ ਨੂੰ ਮਜਬੂਰ ਨਾ ਕੀਤਾ ਜਾਏ, ਕ੍ਰਿਪਾ ਨਿਗਮ ਦੀ ਮਨਜ਼ੂਰੀ ਲੈ ਕੇ ਹੀ ਆਪਣਾ ਕੰਸਟਰਕਸ਼ਨ ਦਾ ਕੰਮ ਕਰਨ ਚਾਹੀਦਾ ਹੈ ਨਹੀਂ ਤਾਂ ਨਿਗਮ ਇਸੇ ਤਰ੍ਹਾਂ ਕਾਰਵਾਈ ਕਰਦਾ ਰਹੇਗਾ। ਲਾਕੜਾ ਨੇ ਕਿਹਾ ਕਿ ਲੋਕਾਂ ਨੂੰ ਨਕਸ਼ਾ ਪਾਸ ਕਰਾ ਕੇ ਨਗਰ ਨਿਗਮ ਤੋਂ ਇਜਾਜ਼ਤ ਲੈਣ ਤੋਂ ਬਾਅਦ ਹੀ ਅਜਿਹੀਆਂ ਦੁਕਾਨਾਂ ਬਣਾਉਣੀਆਂ ਚਾਹੀਦੀਆਂ ਹਨ।