ਜੈਤੋ ਦਾ ਹਸਪਤਾਲ ਚੱਲ ਰਿਹਾ ਰੱਬ ਭਰੋਸੇ - ਆਪਣਾ ਇਲਾਜ
🎬 Watch Now: Feature Video
ਬਠਿੰਡਾ:ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਜਦੋਂ ਜੈਤੋ ਦੇ ਸਿਵਲ ਹਸਪਤਾਲ ਵਿੱਚ ਜ਼ਮੀਨੀ ਪੱਧਰ ਤੇ ਈਟੀਵੀ ਭਾਰਤ ਮੀਡੀਆ ਟੀਮ ਵੱਲੋਂ ਜਾਂ ਕੇ ਦੇਖਿਆ ਗਿਆ। ਸਭ ਵਾਅਦੇ ਖੋਖਲੇ ਹੀ ਨਜ਼ਰ ਆ ਰਹੇ ਹਨ। ਜਦੋਂ ਕਿ ਜੈਤੋ ਸ਼ਹਿਰ ਦੀ ਅਬਾਦੀ 35-40 ਹਜਾਰ ਦੇ ਕਰੀਬ ਹੈ। ਜੈਤੋ ਦੇ ਨਾਲ ਕਰੀਬ 48 ਪਿੰਡ ਲੱਗਦੇ ਹਨ। ਜੋ ਜੈਤੋਂ ਹਸਪਤਾਲ ਵਿਚ ਆਪਣਾਂ ਇਲਾਜ ਕਰਵਾਉਣ ਲਈ ਆਉਦੇ ਹਨ। ਪਰ ਜੈਤੋ ਦੇ ਸਿਵਲ ਹਸਪਤਾਲ ਵਿੱਚ ਸਿਰਫ ਦੋ ਹੀ ਡਾਕਟਰ ਹਨ। ਇਸ ਤੋਂ ਇਲਾਵਾ ਇਸ ਹਸਪਤਾਲ ਵਿੱਚ ਗਾਇਨੀ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਜੈਤੋ ਤੋਂ ਬਾਹਰ ਕਦੇ ਬਠਿੰਡਾ ਕਦੇ ਕੋਟਕਪੂਰੇ ਜਾਂ ਫਰੀਦਕੋਟ ਆਪਣਾ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ। ਜਿਸ ਨੂੰ ਲੈਕੇ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜੈਤੋ ਸਿਵਲ ਹਸਪਤਾਲ ਵਿੱਚ ਪੂਰੇ ਡਾਕਟਰ ਮੌਜੂਦ ਨਾ ਹੋਣ ਕਾਰਨ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਜਿਸ ਨੂੰ ਲੈਕੇ ਆਮ ਆਦਮੀ ਪਾਰਟੀ ਵੱਲੋਂ ਡਾਕਟਰਾਂ ਦੀ ਘਾਟ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਇਲਾਜ ਕਰਵਾਉਣ ਲਈ ਆਏ ਲੋਕਾਂ ਨੂੰ ਕੋਈ ਦਿੱਕਤ ਨਾ ਕਰਨਾ ਪਵੇ।