ਮਾਨਸਾ 'ਚ ਸੈਂਕੜੇ 'ਆਪ' ਵਰਕਰ ਲੋਕ ਜਨ ਸ਼ਕਤੀ ਪਾਰਟੀ 'ਚ ਹੋਏ ਸ਼ਾਮਲ - ਲੋਕ ਜਨ ਸ਼ਕਤੀ ਪਾਰਟੀ
🎬 Watch Now: Feature Video

ਮਾਨਸਾ: ਸ਼ੁੱਕਰਵਾਰ ਨੂੰ ਲੋਕ ਜਨ ਸ਼ਕਤੀ ਪਾਰਟੀ ਦੀ ਪਿੰਡ ਸਹਾਰਨਾ ਵਿਖੇ ਮੀਟਿੰਗ ਦੌਰਾਨ ਸੈਂਕੜੇ ਦਲਿਤ ਮਜ਼ਦੂਰ ਪਾਰਟੀ ਵਿੱਚ ਸ਼ਾਮਲ ਹੋਏ। ਪਿੰਡ ਸਹਾਰਨਾ ਦੇ ਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ, ਜਿਸ ਕਾਰਨ ਪਿੰਡ ਦੇ ਚਾਰ ਮੌਜੂਦਾ ਪੰਚ ਅਤੇ ਸੈਂਕੜੇ ਹੋਰ ਮਜ਼ਦੂਰ 'ਆਪ' ਛੱਡ ਕੇ ਲੋਜਪਾ ਪਾਰਟੀ ਵਿੱਚ ਸ਼ਾਮਲ ਹੋਏ ਹਨ। ਲੋਜਪਾ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਪਾਰਟੀ 'ਆਪ' ਛੱਡ ਕੇ ਆਏ ਇਨ੍ਹਾਂ ਸੈਂਕੜੇ ਵਰਕਰਾਂ ਦਾ ਸਵਾਗਤ ਕਰਦੀ ਹੈ। ਉਨ੍ਹਾਂ ਇਸ ਮੌਕੇ ਐਸਸੀ ਵਜ਼ੀਫਾ ਘੁਟਾਲੇ ਵਿੱਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ।