ਬਟਾਲਾ ਦੇ 39 ਨੰਬਰ ਵਾਰਡ 'ਚ ਨਤੀਜਾ ਰਿਹਾ ਟਾਈ, ਪਰਚੀ ਰਾਹੀਂ ਫ਼ੈਸਲਾ - were equal on one ward
🎬 Watch Now: Feature Video
ਗੁਰਦਾਸਪੁਰ: ਨਗਰ ਨਿਗਮ ਬਟਾਲਾ ਦੇ ਚੋਣ ਨਤੀਜਿਆਂ ਦੌਰਾਨ ਕੁਝ ਵੱਖ ਹੀ ਮਾਹੌਲ ਵੇਖਣ ਨੂੰ ਮਿਲਿਆ। ਕੁਲ 50 ਵਾਰਡਾਂ ਦੇ ਨਤੀਜੇ ਐਲਾਨੇ ਜਾਣ ਮੌਕੇ ਵੋਟਾਂ ਦੀ ਗਿਣਤੀ ਦੌਰਾਨ ਵਾਰਡ ਨੰਬਰ 39 ਤੋਂ ਭਾਜਪਾ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ’ਚ ਟਾਈ ਹੋ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਦੋਹਾਂ ਉਮੀਦਵਾਰਾਂ ਨੂੰ ਬਾਰਬਰ 619 ਵੋਟਾਂ ਹਾਸਲ ਹੋਈਆਂ। ਇਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਵੱਲੋਂ ਨਤੀਜੇ ਲਈ ਦੋਵਾਂ ਉਮੀਦਵਾਰਾਂ ਦੀ ਸਹਿਮਤੀ ਨਾਲ ਡ੍ਰਾਅ ਰਾਹੀਂ ਪਰਚੀ ਕੱਢਣ ਦਾ ਫੈਸਲਾ ਲਿਆ ਗਿਆ। ਪਰਚੀ ਰਾਹੀਂ ਕੱਢੇ ਗਏ ਡਰਾਅ ਮੌਕੇ ਕਾਂਗਰਸ ਉਮੀਦਵਾਰ ਰੀਨਾ ਦਾ ਨਾਂਅ ਸਾਹਮਣੇ ਆਇਆ ਅਤੇ ਰਿਟਰਨਿੰਗ ਅਫ਼ਸਰ ਵੱਲੋਂ ਕਾਂਗਰਸ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿਤਾ ਗਿਆ।