ਅੰਮ੍ਰਿਤਸਰ ’ਚ ਸਾਲੇ ਨੇ ਜੀਜੇ ’ਤੇ ਚਲਾਈਆਂ ਗੋਲੀਆਂ
🎬 Watch Now: Feature Video
ਅੰਮ੍ਰਿਤਸਰ: ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਰੱਬ ਸਹਾਰੇ ਹੀ ਹੈ ਅਤੇ ਰੋਜ਼ਾਨਾ ਕੋਈ ਨਾ ਕੋਈ ਵਾਰਦਾਤ ਸਾਹਮਣੇ ਆਉਂਦੀ ਹੈ। ਤਾਜ਼ਾ ਮਾਮਲਾ ਹੈ ਸੁਲਤਾਨ ਵਿੰਡ ਰੋਡ ਦਾ ਜਿਥੇ ਇਕ ਨੌਜਵਾਨ ਵੱਲੋਂ ਆਪਣੇ ਜੀਜੇ ਉੱਤੇ ਹੀ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸਾਲੇ ਵੱਲੋਂ ਆਪਣੇ ਜੀਜੇ ਨੂੰ ਡਰਾਉਣ ਲਈ ਹਵਾਈ ਫਾਇਰ ਕੀਤੇ ਗਏ ਲੇਕਿਨ ਕਿਤੇ ਨਾ ਕਿਤੇ ਸਾਲ ਵੱਲੋਂ ਜੀਜੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਸਨ ਅਤੇ ਹੁਣ ਤਲਾਕ ਦਾ ਕੇਸ ਚੱਲ ਰਿਹਾ ਹੈ, ਜਿਸ ਕਾਰਨ ਰਜਿੰਸ਼ ਤਹਿਤ ਅੱਜ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।