ਆਕਸੀਜਨ ਤੋਂ ਬਿੰਨਾਂ ਉਦਯੋਗ ਵੀ ਤੋੜ ਜਾਣਗੇ ਦਮ: ਉਦਯੋਗਪਤੀ
🎬 Watch Now: Feature Video
ਫਤਿਹਗੜ੍ਹ ਸਾਹਿਬ: ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਲੱਗੇ ਲੌਕ ਡਾਊਨ ਨੇ ਜਿੱਥੇ ਸਮਾਜ ਦੇ ਸਾਰੇ ਵਰਗਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਸੀ ਉੱਥੇ ਹੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਵੈਂਟੀਲੇਟਰ ’ਤੇ ਆ ਗਈ ਸੀ ਜਿਸਦੇ ਬਾਅਦ ਬੜੀ ਮੁਸ਼ਕਿਲ ਦੇ ਬਾਅਦ ਸਥਾਨਕ ਇੰਡਸਟਰੀ ਥੋੜ੍ਹਾ ਚੱਲਣ ਲੱਗੀ ਸੀ ਕਿ ਹੁਣ ਕੋਰੋਨਾ ਦੀ ਦੂਸਰੀ ਲਹਿਰ ਦੇ ਉਦਯੋਗਾਂ ਤੇ ਫਿਰ ਤੋਂ ਸੰਕਟ ਦੇ ਬੱਦਲ ਛਾਉਣ ਲੱਗੇ ਹਨ। ਆਕਸੀਜਨ ਦੀ ਕਮੀ ਦੇ ਚਲਦੇ ਸਰਕਾਰ ਦੇ ਆਦੇਸ਼ਾਂ ’ਤੇ ਉਦਯੋਗਾਂ ਨੂੰ ਬੰਦ ਕੀਤੀ ਗਈ ਆਕਸੀਜ਼ਨ ਕਾਰਨ ਉਦਯੋਗ ਆਖ਼ਰੀ ਸਾਹ ਲੈ ਰਹੇ ਹਨ ਜੇਕਰ ਉਨ੍ਹਾਂ ਨੂੰ ਆਕਸੀਜਨ ਨਾ ਮਿਲੀ ਤਾਂ ਉਦਯੋਗ ਵੀ ਬੰਦ ਹੋ ਜਾਣਗੇ।