ਆਈਲੈਟਸ ਸੈਂਟਰਾਂ ਦੇ ਮਾਲਕਾਂ ਨੇ ਸਰਕਾਰ ਨੂੰ ਆਈਲੈਟਸ ਸੈਂਟਰ ਖੋਲ੍ਹਣ ਦੀ ਕੀਤੀ ਬੇਨਤੀ
🎬 Watch Now: Feature Video
ਹੁਸ਼ਿਆਰਪੁਰ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਨੂੰ ਹੁਣ ਸਰਕਾਰਾਂ ਨੇ ਹੋਲੀ-ਹੋਲੀ ਅਨਲੌਕ ਕਰਨਾ ਸ਼ੁਰੂ ਕਰ ਦਿੱਤਾ ਹੈ। ਅਨਲੌਕ 1.0 'ਚ ਸਰਕਾਰ ਨੇ ਹੋਟਲ, ਮਾਲ ਤੇ ਧਾਰਮਿਕ ਸਥਾਨਾਂ ਨੂੰ ਖੋਲ ਦਿੱਤਾ ਹੈ ਪਰ ਸਰਕਾਰ ਅਜੇ ਤੱਕ ਵਿਦਿਅਕ ਅਦਾਰਾ, ਆਈਲੈਟਸ ਸੈਂਟਰ ਨਹੀਂ ਖੋਲੇ ਜਿਸ ਨਾਲ ਆਈਲੈਟਸ ਸੈਂਟਰਾਂ ਨੂੰ ਆਰਥਿਕ ਤੰਗੀ ਚੋਂ ਲੰਘਣਾ ਪੈ ਰਿਹਾ ਹੈ। ਆਈਲੈਟਸ ਸੈਂਟਰ ਦੇ ਮਾਲਕ ਸ਼ੈਲੇਂਦਰ ਜੋਸ਼ੀ ਨੇ ਦੱਸਿਆ ਕਿ ਸੈਂਟਰ ਨਹੀਂ ਖੁੱਲ੍ਹ ਰਹੇ ਪਰ ਖ਼ਰਚੇ ਜਿਉਂ ਦੀ ਤਿਉਂ ਹੀ ਹਨ। ਇਹ ਖਰਚੇ ਚਾਹੇ ਬਿਲਡਿੰਗ ਦਾ ਰੈਂਟ ਹੋਵੇ ਜਾਂ ਸਟਾਫ਼ ਦੀ ਤਨਖਾਹ ਉਨ੍ਹਾਂ ਨੂੰ ਆਪਣੇ ਪੱਲਿਓ ਹੀ ਦੇਣੇ ਪੈਂਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਕੰਮ ਨੂੰ ਵੀ ਗਾਈਡ ਲਾਈਨ ਲਗਾ ਕੇ ਉਨ੍ਹਾਂ ਦੇ ਇੰਸਟੀਚਿਊਟ ਖੋਲ੍ਹੇ ਜਾਣ ਤਾਂ ਜੋ ਉਹ ਆਪਣੇ ਪਿਛਲੇ ਤਿੰਨ ਮਹੀਨੇ ਦਾ ਰੁਕਿਆ ਹੋਇਆ ਕੰਮ ਸ਼ੁਰੂ ਕਰ ਸਕਣ।