ਵਿੰਦਰਾਵਨ ਦੇ ਜੰਗਲਾਂ ਚ ਮਿਲੇ ਇਨਸਾਨੀ ਕੰਗਾਲ, ਫੈਲੀ ਦਹਿਸ਼ਤ
🎬 Watch Now: Feature Video
ਹੁਸ਼ਿਆਰਪੁਰ: ਬੀਤੇ ਕੱਲ੍ਹ ਵਿੰਦਰਾਵਨ ਦੇ ਜੰਗਲਾਂ ਵਿੱਚ ਮਿਲੇ ਦੋ ਇੰਨਸਾਨੀ ਕੰਕਾਲ ਮਿਲੇ ਹਨ। ਜਿਸ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵਨ ਵਿਭਾਗ ਦੇ ਗਾਰਡ ਪਵਨ ਨੇ ਦੱਸਿਆ ਕਿ ਉਹਨਾਂ ਦੀ ਲੇਵਰ ਐਤਵਾਰ ਨੂੰ ਉਕਤ ਜੰਗਲ ਵਿੱਚ ਕੰਮ ਕਰ ਰਹੀ ਸੀ। ਜਿਸ ਦੌਰਾਨ ਉਹਨਾਂ ਨੂੰ ਉਥੇ ਇਕ ਬਾਂਸ ਦੇ ਬੂਟੇ ਥਲੇ ਦੋ ਇੰਨਸਾਨੀ ਕੰਕਾਲ ਦਿਖਾਈ ਦਿੱਤੇ। ਜਿਸ ਤੋਂ ਬਾਅਦ ਉਨਾਂ ਨੇ ਤਲਵਾੜਾ ਪੁਲਿਸ ਨੂੰ ਸੂਚਿਤ ਕੀਤਾ। ਮੋਕੇ ਤੇ ਪਹੁੰਚੇ ਐਸਐਚਉ ਤਲਵਾੜਾ ਅਜਮੇਰ ਸਿੰਘ, ਡੀਐਸਪੀ ਦਸੂਹਾ ਰਣਜੀਤ ਸਿੰਘ ਤੇ ਉਨਾਂ ਦੀ ਪੁਲਿਸ ਟੀਮ ਨੇ ਇੰਨਸਾਨੀ ਕੰਕਾਲਾਂ ਅਤੇ ਉਨਾਂ ਸੰਗ ਮਿਲੇ ਸਮਾਨ ਆਪਣੀ ਹਿਰਾਸਤ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।