ਮੁੜ ਤੋਂ ਵਧੇ ਗੈਸ ਸਿਲੰਡਰ ਦੇ ਰੇਟ, ਲੋਕਾਂ 'ਚ ਭਾਰੀ ਰੋਸ

🎬 Watch Now: Feature Video

thumbnail

By

Published : Feb 15, 2021, 3:22 PM IST

ਜਲੰਧਰ: ਇੱਕ ਪਾਸੇ ਜਿਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਅੰਦੋਲਨ 'ਤੇ ਬੈਠੇ ਹਨ, ਉਥੇ ਹੀ ਦੂਜੇ ਪਾਸੇ ਵੱਧ ਰਹੀ ਮਹਿੰਗਾਈ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣਦੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਹੁਣ ਮੁੜ ਗੈਸ ਸਿਲੰਡਰ ਦੇ ਰੇਟ 'ਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਆਮ ਲੋਕਾਂ 'ਚ ਭਾਰੀ ਰੋਸ ਹੈ। ਆਪਣਾ ਰੋਸ ਜਾਹਰ ਕਰਦਿਆਂ ਘਰੇਲੂ ਮਹਿਲਾਵਾਂ ਨੇ ਕਿਹਾ ਕੋਰੋਨਾ ਕਾਲ 'ਚ ਆਮਦਨ ਘੱਟਣ ਕਾਰਨ ਪਹਿਲਾਂ ਤੋਂ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਸਿਲੰਡਰ ਮਹਿੰਗਾ ਹੋਣ ਕਾਰਨ ਰਸੋਈ ਦਾ ਬਜਟ ਵਿਗੜ ਰਿਹਾ ਹੈ। ਇਸ ਨਾਲ ਲੋਕਾਂ ਦੀ ਜੇਬ 'ਚ ਵਾਧੂ ਭਾਰ ਪੈ ਰਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.