ਬੱਸ ਸਟੈਂਡ ਦਾ ਨਾਂ ਬਾਬਾ ਬਘੇਲ ਸਿੰਘ ਦੇ ਨਾਂ ਤੇ ਰੱਖਿਆ ਜਾਵੇ:ਸਿੱਖ ਜਥੇਬੰਦੀਆਂ - ਪੁਰਜ਼ੋਰ ਸ਼ਬਦਾਂ
🎬 Watch Now: Feature Video
ਹੁਸ਼ਿਆਰਪੁਰ :ਹਰਿਆਣਾ ਕਸਬਾ ਵਿੱਚ ਬਣ ਰਹੇ ਬੱਸ ਸਟੈਡ ਦਾ ਨਾਮ ਬਾਬਾ ਬਘੇਲ ਸਿੰਘ ਦੇ ਨਾਮ ਤੇ ਰੱਖਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਵਿਸ਼ੇਸ ਵਫਦ ਅਸਿਸਟੈਂਟ ਕਮਿਸ਼ਨਰ (ਜ) ਕਿਰਪਾਲ ਬੀਰ ਸਿੰਘ ਨੂੰ ਮਿਲਿਆ।ਇਸ ਸਮੇਂ ਆਗੂਆਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਸੂਰਵੀਰ ਯੋਧੇ ਬਾਬਾ ਬਘੇਲ ਸਿੰਘ ਨੇ ਮੁਗਲ ਸਾਮਰਾਜ ਸਮੇਂ ਦਿੱਲੀ ਨੂੰ ਸਤਾਰਾਂ ਵਾਰ ਜਿੱਤ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਅਤੇ ਜ਼ਾਲਮ ਮੁਗਲ ਸਲਤਨਤ ਦੀਆਂ ਜੜ੍ਹਾਂ ਪੁੱਟ ਕੇ ਕਸਬਾ ਹਰਿਆਣਾ ਨੂੰ ਆਪਣੀ ਰਾਜਧਾਨੀ ਘੋਸ਼ਿਤ ਕੀਤਾ ਇਸ ਕਰ ਕੇ ਕਸਬਾ ਹਰਿਆਣਾ ਨਾਲ ਜਥੇਦਾਰ ਬਾਬਾ ਬਘੇਲ ਸਿੰਘ ਦਾ ਇਤਿਹਾਸਕ ਰੂਪ ਵਿੱਚ ਬਹੁਤ ਗੂੜ੍ਹਾ ਸਬੰਧ ਹੈ।ਇਸ ਲਈ ਇਲਾਕੇ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਇਸ ਇਤਿਹਾਸਕ ਸਥਾਨ ਨਾਲ ਜੁੜੀਆਂ ਹੋਈਆਂ ਹਨ ਇਸ ਕਰਕੇ ਇਲਾਕੇ ਦੀਆਂ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕਰਦੀਆਂ ਹਨ ਕਿ ਕਸਬਾ ਹਰਿਆਣਾ ਵਿੱਚ ਬਣਨ ਜਾ ਰਹੇ ਬੱਸ ਸਟੈਂਡ ਦਾ ਨਾਮ ਜਥੇਦਾਰ ਬਾਬਾ ਬਘੇਲ ਸਿੰਘ ਜੀ ਦੇ ਨਾਮ ਤੇ ਰੱਖਿਆ ਜਾਵੇ।