ਹਰਿਆਣਾ ਦੀਆਂ ਚੋਣਾਂ ਪੰਜਾਬ 'ਚ ਰਚਣਗੀਆਂ ਇਤਿਹਾਸ - ਅਕਾਲੀ ਦਲ
🎬 Watch Now: Feature Video
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਭਾਂਵੇ 2 ਸਾਲ ਤੋਂ ਵੱਧ ਦਾ ਸਮਾਂ ਪਿਆ ਹੈ ਪਰ ਗੁਆਂਢੀ ਸੂਬੇ ਹਰਿਆਣਾ ਵਿੱਚ ਚੋਣਾਂ 2 ਮਹੀਨਿਆਂ ਦੇ ਬਾਅਦ ਹੋਣੀਆਂ ਹਨ। ਆਪਣੇ ਆਪ ਨੂੰ ਸਭ ਤੋਂ ਪੁਰਾਣਾ ਗੱਠਜੋੜ ਕਹਿਣ ਵਾਲੇ ਅਕਾਲੀ ਅਤੇ ਭਾਜਪਾ ਦੇ ਗੱਠਜੋੜ ਦੀ ਗੰਢ ਹਰਿਆਣਾ ਚੋਣਾਂ ਵਿੱਚ ਖੁੱਲਦੀ ਜਾਪ ਰਹੀ ਹੈ। ਅਕਾਲੀਆਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਹਰਿਆਣਾ ਵਿੱਚ 20 ਤੋਂ ਵੱਧ ਸੀਟਾਂ ਦਿੱਤੀਆਂ ਜਾਣ ਪਰ ਗੁਆਂਢੀ ਸੂਬੇ ਤੋਂ ਆ ਰਹੀਆਂ ਬਿੜਕਾਂ ਤੋਂ ਇੰਝ ਲੱਗਦਾ ਹੈ ਜਿਵੇਂ ਅਕਾਲੀਆਂ ਦੇ ਪੱਲੇ ਹਰਿਆਣਾ ਵਿੱਚੋਂ ਇੱਕ ਵੀ ਸੀਟ ਨਹੀਂ ਪਵੇਗੀ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅੱਗੇ ਕੀ ਹੁੰਦਾ ਹੈ।