ਪੀੜਤ ਪਰਿਵਾਰਾਂ ਨਾਲ ਹਰਸਿਮਰਤ ਬਾਦਲ ਨੇ ਕੀਤਾ ਦੁੱਖ ਸਾਂਝਾ - ਹਰਸਿਮਰਤ ਬਾਦਲ
🎬 Watch Now: Feature Video
ਮਾਨਸਾ: ਦਿੱਲੀ (Delhi) ‘ਚ ਚੱਲ ਰਹੇ ਕਿਸਾਨੀ ਅੰਦੋਲਨ ਤੋਂ ਵਾਪਸ ਪੰਜਾਬ (Punjab) ਪਰਤ ਰਹੀਆਂ ਬਜ਼ੁਰਗ ਔਰਤਾਂ (Older women) ਨੂੰ ਟਿੱਪਰ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ, ਇਸ ਹਾਦਸੇ ਵਿੱਚ 2 ਔਰਤਾਂ ਜ਼ਖ਼ਮੀ (Injured) ਹੋ ਗਈਆਂ ਸਨ, ਜਦਕਿ 3 ਔਰਤਾਂ ਦੀ ਮੌਤ (Death) ਹੋ ਗਈ ਸੀ। ਇਨ੍ਹਾਂ ਪੀੜਤ ਪਰਿਵਾਰਾਂ ਨਾਲ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ (Former Union Cabinet Minister Harsimrat Kaur Badal) ਨੇ ਮੁਲਾਕਾਤ ਕੀਤੀ ਹੈ। ਉਨ੍ਹਾਂ ਵੱਲੋਂ ਇਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਇਸ ਮੌਕੇ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਕੇਂਦਰ ਸਰਕਾਰ (Central Government) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ (Farmers) ਦੀ ਮੌਤ ਦੀ ਜ਼ਿੰਮੇਵਾਰ (Responsible) ਕੇਂਦਰ ਸਰਕਾਰ (Central Government) ਹੈ।