ਟੈਕਸੀ ਚਾਲਕਾਂ ਦੇ ਪ੍ਰਦਰਸ਼ਨ 'ਚ ਪਹੁੰਚੇ ਗੁਰਜੀਤ ਔਜਲਾ, ਮਸਲਾ ਹੱਲ ਕਰਵਾਉਣ ਦਾ ਦਿੱਤਾ ਭਰੋਸਾ - ਗੁਰਜੀਤ ਔਜਲਾ
🎬 Watch Now: Feature Video
ਅੰਮ੍ਰਿਤਸਰ 'ਚ ਰੇਲਵੇ ਸਟੇਸ਼ਨ 'ਤੇ ਸਥਿਤ ਟੈਕਸੀ ਸਟੈਂਡ ਅਤੇ ਰੇਵਲੇ ਵਿਭਾਗ ਵਿੱਚ ਚੱਲ ਰਹੇ ਸੰਘਰਸ਼ ਵਿੱਚ ਅੱਜ ਮੁੜ ਟੈਕਸੀ ਚਾਲਕਾਂ ਵੱਲੋਂ ਰੋਸ ਪ੍ਰਦਰਸ਼ ਕੀਤਾ ਗਿਆ। ਟੈਕਸੀ ਵਾਲਿਆਂ ਦੇ ਰੋਸ ਪ੍ਰਦਰਸ਼ਨ ਵਿੱਚ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ। ਇਸ ਮੌਕੇ ਉਨ੍ਹਾਂ ਟੈਕਸੀ ਚਾਲਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਸਲੇ ਦਾ ਸਹੀ ਹੱਲ ਕੱਢਿਆ ਜਾਵੇਗਾ। ਉਨ੍ਹਾਂ ਟੈਕਸੀ ਚਾਲਕਾਂ ਤੋਂ 2 ਮਾਰਚ ਤੱਕ ਸਮਾਂ ਮੰਗਿਆ ਤੇ ਭਰੋਸਾ ਦਿੱਤਾ ਕਿ ਉਹ ਦਿੱਲੀ ਜਾ ਕੇ ਮਸਲੇ ਦੇ ਹੱਲ ਲਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਟੈਕਸੀ ਚਾਲਕਾਂ ਉੱਤੇ ਹੋਏ ਨਾਜਾਇਜ਼ ਪਰਚਿਆਂ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰੱਦ ਕਰਵਾਇਆ ਜਾਵੇਗਾ।