ਗੁਰਦੁਆਰਾ ਨਿਰਮੋਹਗੜ੍ਹ ਤੋਂ ਕਿਸਾਨਾਂ ਦਾ ਜਥਾ ਦਿੱਲੀ ਧਰਨੇ 'ਚ ਸ਼ਾਮਲ ਹੋਣ ਲਈ ਰਵਾਨਾ
🎬 Watch Now: Feature Video
ਆਨੰਦਪੁਰ ਸਾਹਿਬ: ਨਜ਼ਦੀਕੀ ਪਿੰਡ ਬੁੰਗਾ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਤੋਂ ਟਰਾਲੀਆਂ ਰਾਹੀਂ ਸੰਗਤ ਤੇ ਕਿਸਾਨ ਮਜ਼ਦੂਰ ਏਕਤਾ ਮੰਚ ਨੱਕੀਆਂ ਟੋਲ ਪਲਾਜ਼ੇ ਦੇ ਵੱਖ-ਵੱਖ ਆਗੂ ਅੱਜ ਦਿੱਲੀ ਸੰਘਰਸ਼ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਏ। ਪਹਿਲਾਂ ਇਤਿਹਾਸਕ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਵਿਖੇ ਕਿਸਾਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਮਲੂਕ ਸਿੰਘ ਲਾਡੀ ਅਤੇ ਹੋਰ ਵੀ ਸੰਗਤਾਂ ਇਕੱਤਰ ਹੋਈਆਂ, ਜਿਸ ਵਿੱਚ ਕਿਸਾਨੀ ਮੋਰਚਾ ਫ਼ਤਿਹ ਕਰਨ ਲਈ ਅਰਦਾਸ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਇਸ ਇਲਾਕੇ ਦੀਆਂ ਸੰਗਤਾਂ ਦਾ ਜਥਾ ਦਿੱਲੀ ਧਰਨਿਆਂ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹੈ।