7 ਸਾਲ ਬਾਅਦ ਵੀ ਨਹੀਂ ਹੱਟਿਆ ਕੂੜਾ ਘਰ, ਕੋਰਟ ਨੇ ਭੇਜੇ ਨੋਟਿਸ - mohali news
🎬 Watch Now: Feature Video
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਹਾਲੀ ਵਿਖੇ ਸਿੱਖ ਧਾਰਮਿਕ ਸਥਾਨ ਚੱਪੜਚਿੜੀ ਤੇ ਆਈਟੀ ਸੈਕਟਰ ਦੇ ਵਿਚਕਾਰ ਬਣੇ ਕੂੜੇ ਘਰ ਨੂੰ 7 ਸਾਲ ਬਾਅਦ ਵੀ ਨਾ ਹਟਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਤਲਬ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਾਲ 2006 ਵਿੱਚ ਮੁਹਾਲੀ ਦੇ 74 ਸੈਕਟਰ ਦੇ ਕੋਲ ਬਣੇ ਕੂੜਾ ਘਰ 'ਤੇ ਕੇਸ ਦਰਜ ਹੋਏ ਸੀ, ਜਿਸ ਤਹਿਤ ਕੋਰਟ ਵੱਲੋਂ ਕੂੜਾ ਘਰ ਨੂੰ 16 ਮਹੀਨਿਆਂ ਦੇ ਅੰਦਰ ਦੂਸਰੀ ਜਗ੍ਹਾ 'ਤੇ ਲੈ ਕੇ ਜਾਣ ਕੇ ਆਦੇਸ਼ ਦਿੱਤੇ ਗਏ ਸਨ। ਪਰ ਇਸ ਕੂੜਾ ਘਰ ਨੂੰ 7 ਸਾਲਾਂ ਦੇ ਅੰਦਰ ਵੀ ਨਹੀਂ ਹਟਾਇਆ ਗਿਆ। ਇਸ ਮਾਮਲੇ ਨੂੰ ਲੈ ਕੇ ਪਟੀਸ਼ਨਰ ਵੱਲੋਂ ਮੁੜ ਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ ਹੈ। ਇਸ ਸਬੰਧੀ ਵਿੱਚ ਵਕੀਲ ਸਤਵੰਤ ਸਿੰਘ ਰੰਗੀ ਨੇ ਦੱਸਿਆ ਕਿ ਹਾਈਕੋਰਟ ਵੱਲੋਂ ਲੋਕਲ ਸਰਕਾਰ ਦੇ ਸਕੱਤਰ, ਸਕੱਤਰ ਸ਼ਹਿਰੀ ਵਿਕਾਸ, ਨਿਰਦੇਸ਼ਕ ਸਿਹਤ ਸੇਵਾਵਾਂ, ਪ੍ਰਬੰਧਨ ਨਿਰਦੇਸ਼ਕ ਪੰਜਾਬ ਛੋਟੇ ਉਦਯੋਗ, ਨਗਰ ਨਿਗਮ, ਪੁੱਡਾ, ਜ਼ਿਲ੍ਹਾ ਸਿਹਤ ਅਫ਼ਸਰ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਪ੍ਰਧਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਕੋਰਟ ਵੱਲੋਂ 29 ਅਕਤੂਬਰ ਤੱਕ ਜਵਾਬ ਮੰਗਿਆ ਹੈ।