ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪੌਜ਼ੀਟਿਵ ਰਿਪਰੋਟ ਤੋਂ ਬਾਅਦ 2 ਕੋਰੋਨਾ ਰਿਪੋਰਟਾਂ ਆਈਆ ਨੈਗੇਟਿਵ - ਗੈਂਗਸਟਰ ਜੱਗੂ ਭਗਵਾਨਪੁਰੀਆ
🎬 Watch Now: Feature Video
ਪਟਿਆਲਾ: ਮੰਗਲਵਾਰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ, ਵੀਰਵਾਰ ਨੂੰ ਮੁੜ ਤੋਂ ਕੋਰੋਨਾ ਟੈਸਟ ਕਰਨ 'ਤੇ ਜੱਗੂ ਭਗਵਾਨਪੁਰੀਆ ਦੀ 2 ਕੋਰੋਨਾ ਰਿਪੋਰਟਾਂ ਨੈਗੇਟਿਵ ਆਈਆਂ ਹਨ। ਇਸ ਦੀ ਜਾਣਕਾਰੀ ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਿੱਤੀ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਵੀਰਵਾਰ ਨੂੰ 147 ਕੋਰੋਨਾ ਦੇ ਸੈਂਪਲ ਲਏ ਗਏ ਸੀ ਜਿਸ ਚੋਂ 62 ਸੈਪਲਾਂ ਦੀ ਰਿਪਰੋਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਪੌਜ਼ੀਟਿਵ ਆਏ ਲੋਕਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 1468 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ 99 ਕੋਵਿਡ ਪੌਜ਼ੀਟਿਵ ਹਨ ਤੇ 1168 ਨੈਗਟਿਵ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਐਕਟਿਵ ਕੇਸ 83 ਹਨ ਤੇ ਪੌਜ਼ੀਟਿਵ ਕੇਸਾਂ ਵਿੱਚੋਂ 2 ਦੀ ਮੌਤ ਹੋ ਗਈ ਹੈ ਤੇ 14 ਕੇਸ ਠੀਕ ਵੀ ਹੋ ਗਏ ਹਨ।