ਔਰਤਾਂ ਦਾ ਮੁਫ਼ਤ ਸਫ਼ਰ ਹੋਵੇ ਬੰਦ: ਪ੍ਰਗਟ ਸਿੰਘ - ਔਰਤਾਂ ਦਾ ਮੁਫ਼ਤ ਸਫ਼ਰ ਹੋਵੇ ਬੰਦ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13053122-827-13053122-1631538768809.jpg)
ਜਲੰਧਰ: ਪੰਜਾਬ ਕਾਂਗਰਸ (Punjab Congress) ਵਿੱਚ ਪਿਛਲੇ ਲੰਬੇ ਸਮੇਂ ਤੋਂ ਬਗਾਵਤ ਚੱਲ ਰਹੀ ਹੈ। ਜਿਸ ਕਰਕੇ ਅਕਸਰ ਦੇਖਿਆ ਜਾਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੇ ਬਿਆਨਾਂ ਨਾਲ ਉਨ੍ਹਾਂ ਦੇ ਆਪਣੇ ਹੀ ਵਿਧਾਇਕ ਜਾਂ ਮੰਤਰੀ ਸਹਿਮਤ ਨਹੀਂ ਹੁੰਦੇ। ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ (MLA Pargat Singh) ਨੇ ਮੁੱਖ ਮੰਤਰੀ ਦੇ ਪੰਜਾਬ ਵਿੱਚ ਔਰਤਾਂ ਦੇ ਫ੍ਰੀ ਸਫ਼ਰ (Free travel) ਵਾਲੇ ਬਿਆਨ ਦੀ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਫ਼ੈਸਲਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਔਰਤਾਂ ਦੇ ਫ੍ਰੀ ਸਫ਼ਰ ਨੂੰ ਬੰਦ ਕੀਤਾ ਜਾਵੇ ਤਾਂ ਜੋ ਪੀਆਰਟੀਸੀ (PRTC) ਤੇ ਪਨਬਸ (PUNBUS) ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।