ਸ਼ਹੀਦ ਰੇਸ਼ਮ ਸਿੰਘ ਦੇ ਨਾਮ ’ਤੇ ਰੱਖਿਆ ਯਾਦਗਰੀ ਗੇਟ ਦਾ ਨੀਂਹ ਪੱਥਰ - ਬਾਬਾ ਬਕਾਲਾ ਸਾਹਿਬ
🎬 Watch Now: Feature Video
ਅੰਮ੍ਰਿਤਸਰ: ਬੀਤੇ ਮਹੀਨਿਆਂ ਦੌਰਾਨ ਬਿਆਸ ਦੇ ਨੇੜਲੇ ਪਿੰਡ ਗੁਰੂ ਨਾਨਕਪੁਰਾ ਦੇ ਸ਼ਹੀਦ ਹੋਏ ਜਵਾਨ ਸ਼ਹੀਦ ਰੇਸ਼ਮ ਸਿੰਘ ਦੀ ਯਾਦ ਵਿੱਚ ਯਾਦਗਰੀ ਗੇਟ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ। ਸ਼ਹੀਦ ਰੇਸ਼ਮ ਸਿੰਘ ਦੇ ਨਾਮ ਤੇ ਯਾਦਗਰੀ ਗੇਟ ਦਾ ਨੀਂਹ ਪੱਥਰ ਰੱਖਣ ਮੌਕੇ ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦ ਰੇਸ਼ਮ ਸਿੰਘ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ, ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮੰਗ ਅਨੁਸਾਰ ਸ਼ਹੀਦ ਰੇਸ਼ਮ ਸਿੰਘ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਨਾਮ ਤੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਅੱਜ ਉਨ੍ਹਾਂ ਦੇ ਨਾਮ ਤੇ ਯਾਦਗਰੀ ਗੇਟ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ।