ਪੰਜਾਬ ਸਰਕਾਰ ਖ਼ਿਲਾਫ਼ ਫੂਡ ਸਪਲਾਈ ਇੰਸਪੈਕਟਰਾਂ ਨੇ ਲਾਇਆ ਧਰਨਾ - ਗੁਰਦਾਸਪੁਰ ਵਿੱਚ ਧਰਨਾ ਪ੍ਰਦਰਸ਼ਨ

🎬 Watch Now: Feature Video

thumbnail

By

Published : Sep 11, 2019, 9:07 PM IST

ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਵਿਭਾਗ ਵੱਲੋਂ ਪਾਈਆਂ ਜਾ ਰਹੀਆਂ ਨਜਾਇਜ਼ ਰਿਕਵਰਿਆਂ ਤੋਂ ਪ੍ਰੇਸ਼ਾਨ ਵਰਕਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਵਰਕਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਹਿਣ 'ਤੇ ਉਨ੍ਹਾਂ 'ਤੇ ਨਾਜਾਇਜ਼ ਰਿਕਵਰਿਆਂ ਪਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਨਾਜਾਇਜ਼ ਰਿਕਵਰਿਆਂ ਬੰਦ ਨਾ ਕੀਤੀਆ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਫੀਲਡ ਇੰਸਪੈਕਟਰਾਂ ਨੇ ਦੱਸਿਆ ਕਿ ਉਹ ਹਰ ਸੀਜ਼ਨ ਵਿੱਚ ਇਮਾਨਦਾਰੀ ਨਾਲ ਕੰਮ ਕਰਦੇ ਹਨ ਪਰ ਜਦੋਂ ਅਨਾਜ ਸਰਕਾਰ ਦੀਆਂ ਅਣਗਹਿਲੀ ਕਾਰਨ ਖ਼ਰਾਬ ਹੁੰਦਾ ਹੈ ਤਾਂ ਉਸ ਦੀ ਰਿਕਵਰੀ ਫੀਲਡ ਇੰਸਪੈਕਟਰਾਂ 'ਤੇ ਪਾ ਦਿਤੀ ਜਾਂਦੀ ਹੈ। ਗੁਰਦਾਸਪੁਰ ਵਿੱਚ ਵੀ ਲੱਖਾਂ ਰੁਪਏ ਦੀ ਰਿਕਵਰੀਆਂ ਇੰਸਪੈਕਟਰਾਂ ਨੂੰ ਪਾਈਆ ਗਈਆਂ ਹਨ ਜੋ ਬਿਲਕੁਲ ਨਾਜਾਇਜ਼ ਹਨ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.