ਕਣਕਾਂ ਲਈ ਲਾਹੇਵੰਦ ਹੋਵੀਗੀ ਧੁੰਦ, ਪਰ ਸੜਕਾਂ 'ਤੇ ਰਾਹਗੀਰਾਂ ਨੂੰ ਦਿੱਕਤਾਂ
🎬 Watch Now: Feature Video
ਮਾਨਸਾ: ਉੱਤਰੀ ਭਾਰਤ ਵਿੱਚ ਦਿਨੋਂ-ਦਿਨ ਠੰਢ ਵਧਦੀ ਜਾ ਰਹੀ ਹੈ। ਇਸ ਠੰਢ ਵਿੱਚ ਸ਼ੀਤ ਲਹਿਰ ਦੇ ਨਾਲ ਕੋਹਰੇ ਵੀ ਪੈ ਰਿਹਾ ਹੈ। ਠੰਢ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ ਅਤੇ ਆਪਣੇ ਆਪ ਨੂੰ ਹੱਡ ਚੀਰਦੀ ਠੰਢ ਤੋਂ ਬਚਾ ਰਹੇ ਹਨ। ਧੁੰਦ ਹੋਣ ਕਾਰਨ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਸਾਵਧਾਨੀ ਨਾਲ ਹੌਲੀ-ਹੌਲੀ ਚਲਾ ਰਹੇ ਹਨ। ਕਿਸਾਨ ਦਾ ਕਹਿਣਾ ਹੈ ਕਿ ਇਹ ਠੰਢ ਕਣਕ ਲਈ ਬਹੁਤ ਹੀ ਲਾਹੇਵੰਦ ਹੈ। ਉਨ੍ਹਾਂ ਕਿਹਾ ਵੱਧ ਠੰਢ ਕਾਰਨ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਤੇ ਕਣਕ ਦੀ ਫਸਲ ਨੂੰ ਪਾਣੀ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ।