ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਫਲੈਗ ਮਾਰਚ - ਐੱਸ.ਐੱਚ.ਓ ਰਜੇਸ਼ ਕੁਮਾਰ
🎬 Watch Now: Feature Video
ਫਰੀਦਕੋਟ: ਤਿਉਹਾਰਾਂ (Festivals) ਨੂੰ ਮੁੱਖ ਰੱਖਦੇ ਹੋਏ ਜੈਤੋ ਪੁਲਿਸ (Police) ਵੱਲੋਂ ਫਲੈਗ ਮਾਰਚ (Flag March) ਕੱਢਿਆ ਗਿਆ। ਇਹ ਫਲੈਗ ਮਾਰਚ (Flag March) ਜੈਤੋ ਥਾਣੇ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ ਵਿੱਚ ਦੀ ਹੁੰਦੇ ਹੋਏ ਜੈਤੋ ਥਾਣੇ ਵਿੱਚ ਜਾ ਕੇ ਸਮਾਪਤ ਹੋਇਆ। ਇਸ ਮੌਕੇ ਐੱਸ.ਐੱਚ.ਓ ਰਜੇਸ਼ ਕੁਮਾਰ (SHO Rajesh Kumar) ਨੇ ਦੱਸਿਆ ਕਿ ਇਹ ਫਲੈਗ ਮਾਰਚ ਤਿਉਹਾਰਾਂ (Festivals) ਨੂੰ ਮੁੱਖ ਰੱਖਦੇ ਹੋਏ ਕੱਢਿਆ ਜਾ ਰਿਹਾ ਹੈ ਤਾਂ ਜੋ ਤਿਉਹਾਰਾਂ (Festivals) ਦੇ ਮੱਦੇਨਜ਼ਰ ਲੋਕਾਂ ਦੇ ਮਨਾਂ ਵਿੱਚੋਂ ਡਰ ਖ਼ਤਮ ਕੀਤਾ ਜਾ ਸਕੇ ਅਤੇ ਲੋਕ ਬਿਨ੍ਹਾਂ ਕਿਸੇ ਡਰ ਤੋਂ ਖੁਸ਼ੀ ਨਾਲ ਤਿਉਹਾਰ (Festivals) ਮਨਾਉਣ। ਉਨ੍ਹਾਂ ਕਿਹਾ ਕਿ ਪੁਲਿਸ (Police) ਵੱਲੋਂ ਇਲਾਕੇ ਵਿੱਚ ਥਾਂ-ਥਾਂ ਨਾਕੇਬੰਦੀ ਕਰਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।