ਲੁਧਿਆਣਾ: ਆਪਸੀ ਰੰਜਿਸ਼ ਕਾਰਨ ਚੱਲੀ ਗੋਲੀ, ਇੱਕ ਜਖ਼ਮੀ - ਲੁਧਿਆਣਾ ਖ਼ਬਰ
🎬 Watch Now: Feature Video
ਲੁਧਿਆਣਾ ਦੇ ਸਮਰਾਲਾ ਚੌਂਕ ਨੇੜੇ ਉਸ ਵੇਲੇ ਮਾਹੌਲ ਸਹਿਮ ਗਿਆ ਜਦੋਂ ਐੱਲਆਈਜੀ ਫਲੈਟਾਂ ਦੇ ਨੇੜਿਓਂ ਇੱਕ ਤੋਂ ਬਾਅਦ ਇੱਕ ਫਾਇਰਿੰਗ ਦੀ ਆਵਾਜ਼ ਆਈ। ਲੋਕ ਘਰੋਂ ਬਾਹਰ ਨਿਕਲ ਆਏ ਅਤੇ ਮਾਹੌਲ ਸਹਿਮ ਗਿਆ। ਗੋਲੀ ਦੋ ਧਿਰਾਂ ਵਿਚਾਲੇ ਕਿਸੇ ਰੰਜਿਸ਼ ਨੂੰ ਲੈ ਕੇ ਚੱਲੀ ਦੱਸੀ ਜਾ ਰਹੀ ਹੈ। ਮੌਕੇ 'ਤੇ ਪੁਲਿਸ ਪਹੁੰਚੀ ਅਤੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਦੋ ਫਾਇਰ ਹੋਏ ਹਨ, ਜਿਨ੍ਹਾਂ 'ਚੋਂ ਇੱਕ ਦੇ ਪੇਟ 'ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਸੀਐੱਮਸੀ 'ਚ ਦਾਖ਼ਲ ਕਰਵਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਜਾਰੀ ਹੈ।