ਅੰਮ੍ਰਿਤਸਰ ‘ਚ ਬਿਨ੍ਹਾਂ ਲਾਇਸੈਂਸ ਤੋਂ ਨਹੀਂ ਵਿਕਣਗੇ ਪਟਾਕੇ, ਸੁਣੋ ਕੀ ਬੋਲੇ ਪ੍ਰਸ਼ਾਸਨਿਕ ਅਧਿਕਾਰੀ - ਪ੍ਰਸ਼ਾਸਨ
🎬 Watch Now: Feature Video
ਅੰਮ੍ਰਿਤਸਰ: ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਬਿਆਨ ਦਿੱਤਾ ਗਿਆ ਸੀ ਕਿ ਬਾਜ਼ਾਰਾਂ ਵਿੱਚ ਮੰਜਿਆਂ ਦੇ ਉੱਤੇ ਪਟਾਕੇ ਵੇਚਣ ਵਾਲਿਆਂ ਨੂੰ ਪੁਲਿਸ ਜਾਂ ਪ੍ਰਸ਼ਾਸਨ ਤੰਗ ਨਾ ਕਰੇ ਜਿਸ ਤੋਂ ਬਾਅਦ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰਿਆਂ ‘ਤੇ ਕਾਫ਼ੀ ਰੌਣਕ ਵੀ ਦੇਖਣ ਨੂੰ ਮਿਲ ਰਹੀ ਸੀ ਪਰ ਅੰਮ੍ਰਿਤਸਰ ਵਿੱਚ ਕਰੀਬ 10 ਲੋਕਾਂ ਨੂੰ ਪਟਾਕੇ ਵੇਚਣ ਦੇ ਲਾਇਸੈਂਸ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਗਏ ਅਤੇ ਪਟਾਕੇ ਵੇਚਣ ਵਾਲੀ ਜਗ੍ਹਾ ਵੀ ਅੰਮ੍ਰਿਤਸਰ ਸ਼ਹਿਰ ਤੋਂ ਬਾਹਰਵਾਰ ਨਿਯੁਕਤ ਕੀਤੀ ਗਈ ਜਿੱਥੇ ਉਸ ਜਗ੍ਹਾ ਦਾ ਦੌਰਾ ਕਰਨ ਜ਼ਿਲ੍ਹੇ ਦੇ SDM ਪਹੁੰਚੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਲੋਕਾਂ ਨੂੰ ਲਾਇਸੈਂਸ ਮਿਲੇ ਹਨ ਉਹੀ ਲੋਕ ਇੱਥੇ ਪਟਾਕੇ ਵੇਚ ਸਕਦੇ ਹਨ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਾਜ਼ਾਰਾਂ ਵਿਚ ਪਟਾਕੇ ਬਿਲਕੁਲ ਨਹੀਂ ਵੇਚੇ ਜਾਣਗੇ ਕਿਉਂਕਿ ਹਾਈ ਕੋਰਟ ਵੱਲੋਂ ਵੀ ਆਰਡਰ ਹਨ ਕਿ ਬਾਜ਼ਾਰਾਂ ਵਿਚ ਪਟਾਕੇ ਨਾ ਵੇਚੇ ਜਾਣ।