ਬਠਿੰਡਾ ਥਰਮਲ ਪਲਾਂਟ ਨੇੜੇ ਝਾੜੀਆਂ ਨੂੰ ਲੱਗੀ ਅੱਗ, ਵੱਡੇ ਹਾਦਸੇ ਤੋਂ ਰਿਹਾ ਬਚਾਅ - ਬਠਿੰਡਾ ਥਰਮਲ ਪਲਾਂਟ
🎬 Watch Now: Feature Video
ਬਠਿੰਡਾ:ਥਰਮਲ ਪਲਾਂਟ ਨੇੜੇ ਖਾਲ੍ਹੀ ਪਏ ਇਲਾਕੇ 'ਚ ਅਚਾਨਕ ਝਾੜੀਆਂ ਨੂੰ ਅੱਗ ਲੱਗ ਗਈ। ਮਹਿਜ਼ ਕੁੱਝ ਮਿੰਟਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰ ਲਿਆ।ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਵੱਲੋਂ ਫਾਇਰ ਬ੍ਰਿਗੇਡ ਨੂੰ ਆਗਜ਼ਨੀ ਦੀ ਘਟਨਾ ਬਾਰੇ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੇ ਕਈ ਘੰਟਿਆਂ ਦੀ ਮਸ਼ਕਤ ਤੋਂ ਬਾਅਦ ਅੱਗ ਨੂੰ ਕਾਬੂ ਕਰ ਲਿਆ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਝਾੜੀਆਂ 'ਚ ਸਰਕੰਢੇ ਵੱਧ ਹੋਣ ਤੇ ਸੁੱਕੇ ਹੋਣ ਕਾਰਨ ਅੱਗ ਫੈਲ ਗਈ, ਪਰ ਸਮਾਂ ਰਹਿੰਦੇ ਅੱਗ ਨੂੰ ਕਾਬੂ ਕਰ ਲਿਆ। ਇਸ ਕਾਰਨ ਕਿਸੇ ਵੀ ਵੱਡੇ ਹਾਦਸੇ ਤੋਂ ਬਚਾਅ ਰਿਹਾ।ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।