ਕਣਕ ਚੋਰੀ ਦੇ ਮਾਮਲੇ ਨੂੰ ਲੈ ਕੇ ਫ਼ਿਲਮੀ ਅਦਾਕਾਰ ਹੌਬੀ ਧਾਲੀਵਾਲ ਨੇ ਰੱਖਿਆ ਆਪਣਾ ਪੱਖ - theft case against women
🎬 Watch Now: Feature Video
ਸੰਗਰੂਰ: ਮਾਲੇਰਕੋਟਲਾ ਦੇ ਕਸਬਾ ਅਮਰਗੜ੍ਹ ਵਿਖੇ ਪਿੰਡ ਚਪੜੌਦਾ ਵਿਖੇ ਬੀਤੇ ਦਿਨੀਂ ਕੁੱਝ ਮਹਿਲਾਵਾਂ ਉੱਤੇ ਖੇਤਾਂ ਤੋਂ ਚੋਰੀ ਕਣਕ ਦੀਆਂ ਬੱਲੀਆਂ ਵੱਢਣ ਦਾ ਮਾਮਲਾ ਸਾਹਮਣੇ ਆਇਆ ਸੀ। ਸੋਸ਼ਲ ਮੀਡੀਆ 'ਤੇ ਇਹ ਖ਼ਬਰ ਫੈਲ ਰਹੀ ਸੀ ਕਿ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਦੇ ਕਹਿਣ 'ਤੇ ਸੰਗਰੂਰ ਪੁਲਿਸ ਵੱਲੋਂ ਚੋਰੀ ਕਰਨ ਵਾਲੀਆਂ ਮਹਿਲਾਵਾਂ 'ਤੇ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਅਦਾਕਾਰ ਹੌਬੀ ਨੇ ਆਪਣੇ 'ਤੇ ਲਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਤੇ ਬੇਬੁਨੀਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹ ਉਨ੍ਹਾਂ ਨੂੰ ਇਸ 'ਚ ਕਾਮਯਾਬ ਨਹੀਂ ਹੋਣ ਦੇਣਗੇ।