ਦੋ ਧਿਰਾਂ ਦੀ ਆਪਸੀ ਲੜਾਈ ਕਾਰਨ ਹਸਪਤਾਲ ਵਿੱਚ ਹੰਗਾਮਾ - ਲਿਲੀ ਨਾਮ ਦੇ ਯੁਵਕ ਨਾਲ ਹੱਥੋਪਾਈ
🎬 Watch Now: Feature Video
ਜਲੰਧਰ: ਜਲੰਧਰ ਦੇ ਸ੍ਰੀ ਰਾਮ ਹਸਪਤਾਲ ਵਿਖੇ ਜ਼ਬਰਦਸਤ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਬਜੀਤ ਟਿੰਕੂ ਜੋ ਕੇਸ ਆਬਾਦਪੁਰਾ ਦੇ ਰਹਿਣ ਵਾਲਿਆਂ ਅਤੇ ਖੋਖਾ ਚਲਾਉਣ ਦਾ ਕੰਮ ਕਰਦਾ ਹੈ। ਜਿਸ ਦੀ ਲਿਲੀ ਨਾਮ ਦੇ ਯੁਵਕ ਨਾਲ ਹੱਥੋਪਾਈ ਹੋ ਗਈ ਅਤੇ ਦੋਨੋਂ ਗੁੱਟ ਆਪਸ ਵਿੱਚ ਝੜਪ ਪਏ। ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ਦੇ ਵਿਚ ਸਰਬਜੀਤ ਨੂੰ ਸੱਟਾਂ ਲੱਗੀਆਂ ਹਨ। ਜਿਸ ਨੂੰ ਜਲੰਧਰ ਦੇ ਸ੍ਰੀ ਰਾਮ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਉਥੇ ਹੀ ਮੌਕੇ 'ਤੇ ਪੁੱਜੇ ਥਾਣਾ ਨੰਬਰ ਛੇ ਦੇ ਐਸਐਚਓ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।