ਫ਼ਾਜ਼ਿਲਕਾ: ਐਨਅੱਚਐਮ ਸਿਹਤ ਕਾਮਿਆਂ ਤੇ ਲੈਬ ਟੈਕਨੀਸ਼ਅਨਾਂ ਨੇ ਕੀਤੀ ਹੜਤਾਲ - Fazilka
🎬 Watch Now: Feature Video
ਫ਼ਾਜ਼ਿਲਕਾ: ਸੂਬੇ ਭਰ ਵਿੱਚ ਐੱਨਐੱਚਐੱਮ ਸਿਹਤ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਦਿਨ ਦੀ ਹੜਤਾਲ ਕੀਤੀ। ਫ਼ਾਜ਼ਿਲਕਾ ਦੇ ਹਲਕਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਵੀ ਇਨ੍ਹਾਂ ਐੱਨਐੱਚਐੱਨ ਸਿਹਤ ਕਾਮਿਆਂ ਤੇ ਲੈਬ ਟੈਕਨੀਸ਼ਅਨਾਂ ਨੇ ਇੱਕ ਦਿਨ ਦੀ ਹੜਤਾਲ ਕੀਤੀ। ਇਸ ਮੌਕੇ ਇਨ੍ਹਾਂ ਕਾਮਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਪੱਕੇ ਕਰਨ ਦਾ ਵਾਅਦਾ ਕੀਤੀ ਸੀ ਜਿਸ ਤੋਂ ਸਰਕਾਰ ਹੁਣ ਮੁਕਰ ਰਹੀ ਹੈ। ਇਨ੍ਹਾਂ ਸਿਹਤ ਕਾਮਿਆਂ ਨੇ ਕਿਹਾ ਸਰਕਾਰ ਨਵੀਂ ਭਰਤੀ ਕਰ ਰਹੀ ਪਰ 15 ਸਾਲਾਂ ਤੋਂ ਕੰਮ ਕਰਦੇ ਸਿਹਤ ਕਾਮਿਆਂ ਨੂੰ ਪੱਕਾ ਨਹੀਂ ਕਰ ਰਹੀ। ਇਨ੍ਹਾਂ ਸਿਹਤ ਕਾਮਿਆਂ ਨੇ ਕਿਹਾ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਜਲਦ ਪੱਕਾ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।